ਐਲਾਨਨਾਮਾ ਜਾਂ ਜੰਗੇ ਐਲਾਨ!
- ਭਾਰਤ
- 23 Jun,2025
੫ ਜਨਵਰੀ, ੨੦੦੭ ਰਕਾਬਗੰਜ ਸਾਹਿਬ।
ਜੇ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਹੈ ਪਰ ਜੇ ਗੁਰਮਤਿ ਅਨੁਸਾਰ ਨਹੀਂ ਹੈ ਤਾਂ ਨਹੀਂ ਮੰਨਾਂਗੇ।
੨੧ ਮਾਰਚ, ੨੦੦੮ ਬੰਗਲਾ ਸਾਹਿਬ।
ਤੁਸੀਂ ਹਜ਼ੂਰ ਸਾਹਿਬ ਜਾਣਾ ਬੰਦ ਕਰ ਦੇਓ ਇਹ ਦੁਕਾਨ ਬੰਦ ਹੋ ਜਾਏਗੀ।
੨੫ ਮਈ, ੨੦੦੮ ਬਾਲਾ ਸਾਹਿਬ।
ਤੂਹਾਨੂੰ ਉਥੋਂ (ਹਜ਼ੂਰ ਸਾਹਿਬ) ਤੋਂ ਆਚਰਣਹੀਣਤਾ ਦੀ ਦੁਰਗੰਧ ਨਹੀਂ ਆਉਂਦੀ। ਵਿਸ਼ਟਾ ਵਿਚ ਰਹਿਣ ਵਾਲਿਆਂ ਦੀ ਦੁਰਗੰਧ ਸੁੰਘਣ ਦੀ ਸ਼ਕਤੀ ਮਰ ਜਾਂਦੀ ਹੈ।
ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿਚ ਦਰਸ਼ਨ ਰਾਗੀ ਕੋਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੋਂ ਖਾਲਸਾ ਪੰਥ ਦੇ ਪਾਵਨ ਤਖਤ ਹਜ਼ੂਰ ਸਾਹਿਬ ਪ੍ਰਤੀ ਇਹ ਕੁਫ਼ਰ ਭਰੀ ਨਿਰਾਦਰੀ ਅਤੇ ਗੁਰੂ ਨਿੰਦਾ ਕਰਵਾਈ ਗਈ। ਇਹ ਸਾਰਾ ਕੁਝ ਰਿਕਾਰਡ ਵਿਚ ਮੌਜੂਦ ਹੈ।
ਇਤਨਾ ਹੀ ਨਹੀਂ ਇਸ ਕੁਫ਼ਰ ਦੀ ਇੰਤਹਾ ਕਰਦਿਆਂ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿਚ ਦਿੱਲੀ ਗੁਰਦੁਆਰਾ ਕਮੇਟੀ ਨੇ ਸ੍ਰੀ ਰਕਾਬ ਗੰਜ ਸਾਹਿਬ ਦੀ ਪਾਵਨ ਧਰਤੀ ਤੋਂ ੧੧ ਅਪ੍ਰੈਲ, ੨੦੧੦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ, ਅਧਿਕਾਰ, ਪਰੰਪਰਾਵਾਂ ਦੇ ਵਿਰੁੱਧ ਐਲਾਨੇ ਜੰਗ ਕੀਤਾ। ਸਿੱਧੇ ਪੱਧਰੇ ਅਤੇ ਮੂੰਹ ਫ਼ੱਟ ਲਫ਼ਜ਼ਾਂ ਵਿਚ ਮੀਰੀ ਪੀਰੀ ਦੇ ਮਾਲਿਕ ਦੇ ਪਾਵਨ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ, ਖਾਲਸਾ ਪੰਥ ਦੇ ਪੰਜਾ ਤਖਤਾਂ, ਪੰਜ ਪਿਆਰਿਆਂ ਦੇ ਸਿਧਾਂਤ, ਹੁਕਮਨਾਮੇ ਦੇ ਅਧਿਕਾਰ ਨੂੰ ਚੁਣੌਤੀ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁਖਾਤਿਬ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਉਹਨਾਂ ਸਾਰੇ ਹੀ ਹੁਕਮਨਾਮਿਆਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਹਨਾਂ ਵਿਚ ਸਚਿਖੰਡ ਸ੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਅਤੇ ਅਬਚਲ ਨਗਰ ਸਚਿਖੰਡ ਸ੍ਰੀ ਹਜ਼ੂਰ ਸਾਹਿਬ ਦੇ ਨੁਮਾਂਇੰਦੇ ਸਾਮਿਲ ਹੋਏ ਸਨ। ਇਹ ਐਲਾਨ ਕਰਦਿਆਂ ਇਹਨਾਂ ਪਾਵਨ ਤਖਤਾਂ ਬਾਰੇ ਕਿਹਾ ਗਿਆ ਕਿ, ‘‘ਅਜਿਹਾ ਕਰਨ ਵਾਲੀਆਂ ਸੰਸਥਾਵਾਂ / ਵਿਅਕਤੀ ਗੁਰੂ ਪੰਥ ਦੇ ਕਿਸੇ ਵੀ ਫੈਸਲੇ ਵਿਚ ਸ਼ਾਮਿਲ ਹੋਣ ਦੇ ਅਧਿਕਾਰੀ ਨਹੀਂ। ਉਨ੍ਹਾਂ ਦੀ ਸ਼ਮੂਲੀਅਤ ਨਾਲ ਕੀਤੇ ਫੈਸਲੇ / ਹੁਕਮਨਾਮੇ ਦਾ ਖਾਲਸਾ ਪੰਥ ਪਾਬੰਦ ਨਹੀਂ।’’ ਕੀ ਇਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਤਕ ਜਾਰੀ ਕੀਤੇ ਸਾਰੇ ਇਤਿਹਾਸਕ ਹੁਕਮਨਾਮੇ ਰੱਦ ਨਹੀਂ ਕੀਤੇ ਗਏ? ਸਿਤਮ ਜ਼ਰੀਫ਼ੀ ਤਾਂ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਰੁੱਧ ਇਹ ਕਾਰਵਾਈ ਕਰਦਿਆਂ ਇਹ ਕਿਹਾ ਗਿਆ ਹੈ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਬਹਾਲ ਕਰਨ ਲਈ ਕੀਤੀ ਕਾਰਵਾਈ ਹੈ।
ਕੀ ਇਸ ਤੋਂ ਵੱਧ ਗੁਰੂ ਨਿੰਦਾ, ਮਰਯਾਦਾ ਦੀ ਉਲੰਘਣਾ ਹੋ ਸਕਦੀ ਹੈ? ਪਰ ਹੁਣ (ਜਥੇਦਾਰ) ਭਾਈ ਕੁਲਦੀਪ ਸਿੰਘ ਵਲੋਂ ਸਰਨੇ ਦੇ ਘਰ ਜਾਕੇ ਉਸ ਨੂੰ ਥਾਪੜਾ ਦੇਣਾ ਕੀ ਉਤਲੀ ਸਾਰੀ ਗੁਰੂ ਨਿੰਦਾ ਅਤੇ ਅਕਾਲ ਤਖ਼ਤ ਸਾਹਿਬ ਦੀ ਨਿਰਾਦਰੀ ਨਹੀਂ?
Posted By:
5aab.media