CYBORG-CYBERNETIC ORGANISM

CYBORG-CYBERNETIC ORGANISM

ਵਿਗਿਆਨ ਅਤੇ ਤਕਨੀਕੀ ਸਿੱਖਿਆ ਦੇ ਵੱਧਦੇ ਪ੍ਰਸਾਰ ਨੇ ਮਨੁੱਖੀ ਸਭਿਅਤਾ ਨੂੰ ਹਰ ਪ੍ਰਕਾਰ ਦੀ ਸੁਵਿਧਾ ਮੁਹੱਈਆ ਕਰਵਾਈ ਹੈ।ਮਨੁੱਖ ਜੀਵਨ ਦੀ ਹੋਂਦ ਅਜੋਕੇ ਦੌਰ ਵਿੱਚ ਵਿਗਿਆਨ ਦੇ ਸਹਾਰੇ ਤੋਂ ਬਿਨਾ ਕਲਪਨਾ ਤੋਂ ਬਾਹਰ ਦੀ ਵਸਤੂ ਹੈ।ਜਿੱਥੇ ਵਿਗਿਆਨ ਦੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਜੂਦ ਨੂੰ ਸਥਾਪਿਤ ਕਰਕੇ ਨਾਮਣਾ ਖੱਟਿਆ ਹੈ ਉੱਥੇ ਉਸ ਨੇ ਕੁਦਰਤ ਦੇ ਵਰਤਾਰੇ ਨਾਲ ਆਪਣੀ ਟੱਕਰ ਵੀ ਤੈਅ ਕਰ ਲਈ ਹੈ।ਬੇਸ਼ੱਕ ਮਨੁੱਖ ਆਪਣੇ ਆਪ ਨੂੰ ਕੁਦਰਤ ਦੀ ਸ਼ਾਹਕਾਰ ਰਚਨਾ ਕਹਿੰਦਾ ਸੀ ਪਰ ਬੇਹਤਰ ਤੋਂ ਬੇਹਤਰ ਅਤੇ ਨਿਪੁੰਨਤਾ ਤੇ ਸਟੀਕਤਾ ਦੇ ਸਿਖਰ ਤੇ ਪਹੁੰਚਣ ਦੀ ਹੋੜ ਨੇ ਅੱਜ ਮਨੁੱਖੀ ਪ੍ਰਜਾਤੀ ਨੂੰ ਏ ਆਈ ਭਾਵ ਆਰਟੀਫਿਸ਼ਲ ਇੰਟੈਲੀਜੈਂਸ ਦੇ ਖੁੱਲੇ ਮੁਹਾਨੇ ਤੇ ਲਿਆ ਖਲਾਰਿਆ ਹੈ। ਇਸੇ ਏ ਆਈ ਦੀ ਨਵੇਕਲੀ ਦੇਣ CYBORG -CYBERNETIC ORGANISM ਹੈ।
 

ਇਸ ਸ਼ਬਦ ਦੀ ਖੋਜ 1960 ਦੇ ਦਹਾਕੇ ਵਿੱਚ ਮੈਨਫਰੈਡ ਕਲਾਇੰਨਸ ਤੇ ਨਾਥਨ ਐਸ ਕਲਾਇੰਨਸ ਨੇ ਕੀਤੀ ਸੀ।CYBORG ਵਿੱਚ ਮਨੁੱਖ ਦੇ ਜੀਵਨ ਨੂੰ ਸੁਖਾਲਾ ਕਰਨ ਲਈ ਮਸ਼ੀਨ ਤੇ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ।ਉਦਾਹਰਣ ਦੇ ਤੌਰ ਤੇ ਮਨੁੱਖ ਦਿਲ ਦੀ ਗਤੀ ਨੂੰ ਨਿਰਧਾਰਤ ਕਰਨ ਲਈ ਪੇਸਮੇਕਰ ,ਅੱਖਾਂ ਦੀ ਦ੍ਰਿਸ਼ਟੀ ਨੂੰ ਦਰੁਸਤ ਕਰਨ ਲਈ ਲੈਨਜ਼ , ਦੰਦਾਂ ਦੇ ਇੰਪਲਾਂਟ, ਕੰਨਾਂ ਦੀ ਸੁਣਨ ਸ਼ਕਤੀ ਲਈ ਕੋਚਲੀਆ ਇੰਪਲਾਂਟ ਆਦਿ ਮਨੁੱਖੀ ਸਰੀਰ ਤੇ ਵਿਗਿਆਨਕ ਤਕਨੀਕ ਤੇ ਆਧਾਰਿਤ ਮਸ਼ੀਨ ਦੇ ਸੁਮੇਲ ਨੂੰ ਦਰਸਾਉਂਦੀਆਂ ਹਨ।
 

ਜਿਵੇ ਜਿਵੇ ਵਿਗਿਆਨ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਜਾਵੇਗਾ CYBORG ਮਨੁੱਖ ਸਰੀਰ ਦੇ ਕਈ ਆਇਆਮ ਵਿੱਚ ਆਪਣੀ ਹੋਂਦ ਸਥਾਪਤ ਕਰ ਲਵੇਗਾ।CYBORG ਆਉਣ ਵਾਲੇ ਭਵਿੱਖ ਵਿੱਚ ਮਨੁੱਖ ਦੀਆਂ ਕਈ ਕੁਦਰਤੀ ਸਮਰੱਥਾਵਾਂ ਨੂੰ ਉੱਨਤ ਕਰਨ ਵਿੱਚ ਸਹਾਈ ਹੋਵੇਗਾ।ਇਹਨਾਂ ਵਿੱਚ ਮਨੁੱਖ ਦੀ ਸੋਚ ,ਸਮਰਣ ਸ਼ਕਤੀ ,ਸਰੀਰਕ ਤਾਕਤ ,ਬੌਧਿਕ ਪੱਧਰ ਆਦਿ ਸ਼ੂਮਾਰ ਹੋਣਗੇ।
 

ਅਜੋਕੇ ਸਮਾਜ ਵਿੱਚ ਅਨੇਕਾਂ ਪ੍ਰਾਣੀ ਹਨ ਜੋ ਸਿਰਫ ਆਪਣੇ ਸਰੀਰ ਦੇ ਅੰਗਾਂ ਨੂੰ ਕੁਦਰਤੀ ਜਾਂ ਗੈਰ ਕੁਦਰਤੀ ਤੌਰ ਤੇ ਖੋ ਚੁੱਕੇ ਸਨ ਅੱਜ CYBORG ਦੀ ਮਦਦ ਨਾਲ ਆਮ ਇਨਸਾਨ ਵਾਂਗ ਜੀਵਨ ਬਤੀਤ ਕਰ ਰਹੇ ਹਨ। ਨਕਲੀ ਚਮੜੀ ਜੋ ਮਹਿਸੂਸ ਕਰਨ ਦੇ ਯੋਗ ਹੈ CYBORG ਦੀ ਦੇਣ ਵਜੋਂ ਮਨੁੱਖਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ।
 

ਆਉਣ ਵਾਲੇ ਭਵਿੱਖ ਵਿੱਚ SPACEX ਅਤੇ TESLA ਵਰਗੀਆਂ ਵੱਡੀਆਂ ਕੰਪਨੀਆਂ ਮਨੁੱਖੀ ਦਿਮਾਗ ਤੇ ਕੰਪਿਊਟਰ ਦੇ ਸਾਂਝੇ ਸੁਮੇਲ NEUTRALINK ਤੇ ਕੰਮ ਕਰ ਰਹੀਆਂ ਹਨ। ਜੇਕਰ ਉਹ ਇਸ ਖੋਜ ਵਿੱਚ ਸਫਲ ਹੁੰਦੀਆਂ ਹਨ ਤਾਂ ਅੰਧਰੰਗ, DEMENTIA ਯਾਦਦਾਸ਼ਤ ਦਾ ਖਤਮ ਹੋਣਾ ਵਰਗੇ ਅਨੇਕਾਂ ਰੋਗਾਂ ਲਈ ਕਫਨ ਤਿਆਰ ਕਰ ਦੇਣਗੀਆਂ।
 

ਮਨੁੱਖ ਅਤੇ ਤਕਨੀਕ ਦੀ ਸਾਂਝ ਜਿੰਨੀ ਤੇ ਜਿਉ ਜਿਉ ਵੱਧੇਗੀ ਵਿਗਿਆਨ ਨਿੰਦਕ ਵੀ ਗਿਣਤੀ ਵਿੱਚ ਵੱਧਣਗੇ। ਅਜੋਕੇ ਸਮੇ ਏ ਆਈ ਮਨੁੱਖੀ ਦਿਮਾਗ ਤੋਂ ਬੇਹਤਰ ਹੈ ਅਤੇ ਇਹ ਹਾਵੀ ਵੀ ਹੋ ਰਹੀ ਹੈ । ਵਿਗਿਆਨ ਨਿੰਦਕ ਮਨੁੱਖੀ ਪ੍ਰਜਾਤੀ ਦੇ ਵਿਨਾਸ਼ ਦੀ ਭਵਿੱਖਬਾਣੀਆਂ ਕਰ ਰਹੇ ਹਨ।ਵਿਕਸਤ ਹੋਣਾ ਕੁਦਰਤ ਦਾ ਨਿਯਮ ਹੈ ਮਨੁੱਖੀ ਸਭਿਅਤਾ ਜਿੰਨੀ ਜਲਦੀ ਪ੍ਰੰਤੂ ਕੁਝ ਦਾਇਰਿਆਂ ਤਹਿਤ ਮਸ਼ੀਨ ਤੇ ਸਰੀਰ ਦਾ ਸੁਮੇਲ ਅਪਣਾਏਗੀ ਉਹਨਾਂ ਹੀ ਵਧੀਆ ਰਹੇਗਾ।
 

ਆਉਣ ਵਾਲੇ ਭਵਿੱਖ ਵਿੱਚ ਦਿਮਾਗ ਤੇ ਕੰਪਿਊਟਰ ਦੇ ਸੁਮੇਲ ਦੇ ਉਸ ਪੜਾਅ ਲਈ ਆਸ ਤੇ ਅਰਦਾਸ ਜੋ ਮਨੁੱਖੀ ਸਭਿਅਤਾ ਲਈ ਹਰ ਸੰਭਵ ਤਰੀਕੇ ਨਾਲੇ ਲਾਹੇਵੰਦ ਹੋਵੇਗਾ।
 


 


 

ਸੁਰਿੰਦਰਪਾਲ ਸਿੰਘ 
 

ਵਿਗਿਆਨ ਅਧਿਆਪਕ 
 

ਸ੍ਰੀ ਅੰਮ੍ਰਿਤਸਰ ਸਾਹਿਬ 
 

ਪੰਜਾਬ।


Posted By: 5aab.media