ਨਵੰਬਰ 1984 : ਨਾ ਭੁੱਲਣਯੋਗ, ਨਾ ਬਖ਼ਸ਼ਣਯੋਗ
- ਖੇਡ
- 02 Nov,2025
ਸੰਨ 1966 ਵਿੱਚ ਪੰਜਾਬੀ ਸੂਬਾ ਹੋਂਦ ਵਿੱਚ ਆਉਣ ਤੋਂ ਬਾਅਦ ਸਿੱਖ ਆਪਣੀ ਜਿੰਦਗੀ ਬੜੇ ਆਰਾਮ ਨਾਲ ਜੀਅ ਰਹੇ ਸਨ । ਪਰ ਸਿੱਖਾਂ ਅਤੇ ਸਿੱਖੀ ਦੇ ਕੱਟੜ ਵੈਰੀ ਬ੍ਰਾਹਮਣ ਜੀ ਨੂੰ ਇਹ ਗੱਲ ਰਾਸ ਨਹੀਂ ਆਈ । ਹਿੰਦੂਆਂ ਦੇ ਪੰਜਾਬ ਦੇ ਲੀਡਰ ਅਤੇ ਅੱਗਬਾਣੀ ਅਖਬਾਰ ਦੇ ਮਾਲਕ ਲਾਲਾ ਜਗਤ ਨਾਰਾਇਣ ਨੇ ਦਿੱਲੀ ਨੂੰ ਜਾ ਕੇ ਦੱਸਿਆ ਕਿ ਸਿੱਖ ਕੌਮ ਬਹੁਤ ਖੁਸ਼ ਖੁਸ਼ ਨਜ਼ਰ ਆ ਰਹੀ ਹੈ ਅਤੇ ਸਿੱਖ ਅਤੇ ਪੰਜਾਬ ਤਰੱਕੀ ਕਰ ਰਹੇ ਹਨ ਏਸ ਕਰਕੇ ਇਹਨਾਂ ਵਾਰੇ ਕੁੱਝ ਸੋਚੋ । ਤਾਂ ਦਿੱਲੀ ਨੇ ਸੰਨ 1978 ਦੀ ਵਿਸਾਖੀ ਵਾਲੇ ਦਿਨ ਨਰਕਧਾਰੀ ਸੰਸਥਾ ਦੇ ਮੁੱਖੀ ਗੁਰਬਚਨੇ ਨੂੰ ਪੰਜਾਬ ਭੇਜ ਕੇ ਸਿੱਖਾਂ ਨੂੰ ਲਲਕਾਰਿਆ ਵੀ ਅਤੇ ਸਿੱਖਾਂ ਦਾ ਕਤਲੇਆਮ ਵੀ ਕੀਤਾ ਜਿਸ ਨੂੰ ਅਣਖੀ ਸਿੱਖਾਂ ਨੇ ਬਰਦਾਸ਼ਤ ਨਹੀਂ ਕੀਤਾ। ਨਰਕਧਾਰੀਆਂ ਦਾ ਪੰਜਾਬ ਦੀ ਧਰਤੀ ਉੱਪਰੋਂ ਸਫ਼ਾਇਆ ਕਰਨ ਲਈ ਸਿੱਖ ਜੁਝਾਰੂਆਂ ਨੇ ਪ੍ਰਣ ਕੀਤਾ ਅਤੇ ਕਈ ਨਰਕਧਾਰੀਆਂ ਨੂੰ ਧੁਰ ਦੀ ਟਿਕਟ ਦਿੱਤੀ ਅਤੇ ਨਰਕਧਾਰੀਆਂ ਦੇ ਕੂੜ ਸੰਗ ਭਵਨ ਵੀ ਬੰਦ ਕਰਵਾਏ। ਇਸ ਸਾਰੇ ਘਟਨਾਕ੍ਰਮ ਵਿੱਚੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਸ਼ਖ਼ਸੀਅਤ ਉੱਭਰ ਕੇ ਸਾਹਮਣੇ ਆਈ ਅਤੇ ਉੱਹਨਾਂ ਸ਼ਰੇਆਮ ਸਿੱਖੀ ਦਿਆਂ ਵੈਰੀਆਂ ਨੂੰ ਲਲਕਾਰਿਆ। ਇਸ ਵਰਤਾਰੇ ਦਾ ਨਤੀਜਾ ਜੂਨ 1984 ਦੇ ਘੱਲੂਘਾਰੇ ਦੇ ਰੂਪ ਵਿੱਚ ਨਿਕਲਿਆ , ਜਿਸ ਦੀ ਖਲਨਾਇਕ ਹਿੰਦੋਸਤਾਨ ਦੀ ਪਰਧਾਨ ਮੰਤਰੀ ਇੰਦਰਾ ਗਾਂਧੀ ਸੀ ਜਿਸ ਦੇ ਹੁਕਮਾਂ ਉੱਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਅਤੇ ਉੱਹਨਾਂ ਦੇ ਸਾਥੀਆਂ ਨੂੰ ਫੜਨ ਦਾ ਬਹਾਨਾ ਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਤੋਪਾਂ ਟੈਂਕਾਂ ਦੇ ਬੰਬਾਂ ਨਾਲ ਖੰਡਰ ਬਣਾਇਆ ਗਿਆ , ਦਰਬਾਰ ਸਾਹਿਬ ਵਿੱਚ ਤਿੰਨ ਸੌ ਤੋਂ ਵੱਧ ਗੋਲੀਆਂ ਮਾਰੀਆਂ ਗਈਆਂ ਅਤੇ ਹਜ਼ਾਰਾਂ ਬੇਕਸੂਰ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਪੂਰੇ ਭਾਰਤ ਵਿੱਚ ਸੱਤਰ ਹੋਰ ਗੁਰਦੁਆਰਿਆਂ ਉੱਪਰ ਵੀ ਹਮਲੇ ਕੀਤੇ ਗਏ । ਹੁਣ ਤੱਕ ਦਾ ਇਤਿਹਾਸ ਦੱਸਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਉੱਪਰ ਹਮਲਾ ਕਰਨ ਵਾਲਾ ਕੋਈ ਵੀ ਦੁਸ਼ਮਣ 153 ਦਿਨਾਂ ਤੋਂ ਵੱਧ ਜੀਅ ਨਹੀਂ ਸਕਿਆ। ਇਸੇ ਇਤਿਹਾਸ ਨੂੰ ਦੁਹਰਾਉਂਦਿਆਂ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਹੋਰਾਂ ਨੇ 31 ਅਕਤੂਬਰ 1984 ਨੂੰ ਸਵੇਰ ਦੇ ਕਰੀਬ ਸਾਢੇ ਕੁ ਨੌਂ ਵਜੇ ਸਿੱਖਾਂ ਦੀ ਦੁਸ਼ਮਣ ਕੱਟੜ ਬਾਹਮਣੀ ਗੰਗੂ ਦੀ ਔਲਾਦ ਅਤੇ ਮੱਸੇ ਰੰਘੜ ਦੀ ਭੈਣ ਨੂੰ ਧੁੰਨੀ ਦੇ ਹੇਠਲੇ ਹਿੱਸੇ ਵਿੱਚ 38 ਗੋਲੀਆਂ 32 ਸਟੇਨਗੰਨ ਦੀਆਂ ਭਾਈ ਸਤਵੰਤ ਸਿੰਘ ਨੇ ਅਤੇ 6 ਗੋਲੀਆਂ ਭਾਈ ਬੇਅੰਤ ਸਿੰਘ ਨੇ ਮਾਰ ਕੇ ਨਰਕਾਂ ਨੂੰ ਤੋਰਿਆ ਸੀ ਅਤੇ ਸਿੱਖਾਂ ਦੀ ਲੱਥੀ ਪੱਗ ਨੂੰ ਦੁਬਾਰਾ ਸਿੱਖਾਂ ਦੇ ਸਿਰ ਉੱਪਰ ਰੱਖਿਆ ਸੀ ਅਤੇ ਦਰਬਾਰ ਸਾਹਿਬ ਜੀ ਸਮੇਤ ਹੋਰ ਵੀ ਗੁਰਦੁਆਰਿਆਂ ਉੱਪਰ ਕੀਤੇ ਹਮਲੇ ਦਾ ਬਦਲਾ ਲਿਆ ਸੀ। ਭਾਈ ਬੇਅੰਤ ਸਿੰਘ ਜੀ ਨੂੰ ਤਾਂ ਉੱਸੇ ਦਿਨ ਹੀ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਬਾਅਦ ਦੇ ਵਿੱਚ 6 ਜਨਵਰੀ 1988 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ । ਇੰਦਰਾ ਗਾਂਧੀ ਦੇ ਸੋਧੇ ਤੋਂ ਬਾਅਦ ਰਾਤੋ ਰਾਤ ਉੱਸ ਦੇ ਪੁੱਤਰ ਰਾਜੀਵ ਗਾਂਧੀ ਨੂੰ ਭਾਰਤ ਦਾ ਪਰਧਾਨ ਮੰਤਰੀ ਬਣਾ ਦਿੱਤਾ ਗਿਆ। ਪਰਧਾਨ ਮੰਤਰੀ ਬਣਦਿਆਂ ਸਾਰ ਹੀ ਉੱਸ ਨੇ ਹਿੰਦੂਆਂ ਨੂੰ ਕਹਿ ਦਿੱਤਾ ਕੇ ਤੁਹਾਨੂੰ ਅਸੀਂ 72 ਘੰਟੇ ਦਿੰਦੇ ਹਾਂ ਦਿੱਲੀ ਸਮੇਤ ਪੂਰੇ ਭਾਰਤ ਵਿੱਚ ਇੱਕ ਵੀ ਸਿੱਖ ਜਿਊਂਦਾ ਨਹੀਂ ਬਚਣਾ ਚਾਹੀਦਾ। ਪੰਜ ਸਦੀਆਂ ਤੋਂ ਸੱਪ ਵਾਂਗ ਵਿੱਸ ਘੋਲ ਰਹੇ ਸਿੱਖਾਂ ਦੇ ਦੁਸ਼ਮਣ ਹਿੰਦੂ ਨੂੰ ਹੁਣ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਮੌਕਾ ਮਿਲ ਗਿਆ ਸੀ । ਫੇਰ 1 ਨਵੰਬਰ 1984 ਦੀ ਸਵੇਰ ਤੋਂ ਲੈ ਕੇ 3 ਨਵੰਬਰ 1984 ਤੱਕ ਹਿੰਦੂ ਭੀੜਾਂ ਨੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ, ਗਲਾਂ ਵਿੱਚ ਟਾਇਰ ਪਾ ਕੇ ਸਿੱਖਾਂ ਨੂੰ ਸਾੜਿਆ ਗਿਆ, ਮਿੱਟੀ ਦਾ ਤੇਲ ਡੀਜ਼ਲ ਅਤੇ ਪਟਰੌਲ ਪਾ ਕੇ ਸਿੱਖਾਂ ਨੂੰ ਸਾੜਿਆ ਗਿਆ , ਸਿਰਾਂ ਵਿੱਚ ਲੇਹੇ ਦੀ ਰਾਡਾਂ ਮਾਰ ਮਾਰ ਕੇ ਸਿੱਖਾਂ ਨੂੰ ਮਾਰਿਆ ਗਿਆ। ਸਿੱਖਾਂ ਦੇ ਘਰ ਦੁਕਾਨਾਂ ਫੈਕਟਰੀਆਂ ਟਰੱਕਾਂ ਕਾਰਾਂ ਮੋਟਰਸਾਈਕਲ ਸਾੜੇ ਗਏ । ਗੁਰਦਵਾਰਿਆਂ ਨੂੰ ਅੱਗਾਂ ਲਈ ਗਈਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਸਾੜੇ ਗਏ । ਬੱਚੀਆਂ ਧੀਆਂ ਭੈਣਾਂ ਅਤੇ ਮਾਤਾਵਾਂ ਨਾਲ ਬਲਾਤਕਾਰ ਕੀਤੇ ਗਏ । ਜੋ ਕੁੱਝ ਵੀ ਸਿੱਖਾਂ ਅਤੇ ਸਿੱਖੀ ਦੇ ਦੁਸ਼ਮਣ ਹਿੰਦੂਆਂ ਕੋਲੋਂ ਹੋ ਸਕਿਆ ਉੱਹ ਉਹਨਾਂ ਨੇ ਸਿੱਖਾਂ ਨਾਲ ਦਿੱਲੀ ਕਾਨ੍ਹਪੁਰ ਬੋਕਾਰੋ ਸਮੇਤ ਭਾਰਤ ਦੇ ਤਿੰਨ ਸੌ ਸ਼ਹਿਰਾਂ ਵਿੱਚ ਕੀਤਾ । ਕਰੀਬ ਪੰਜਾਹ ਹਜ਼ਾਰ ਸਿੱਖ ਪੂਰੇ ਭਾਰਤ ਵਿੱਚ ਹਿੰਦੂਆਂ ਵਲੋਂ ਮਾਰਿਆ ਗਿਆ। ਅੱਜ
ਏਸ ਸਾਰੇ ਵਰਤਾਰੇ ਨੂੰ ਪੂਰੇ 41 ਸਾਲ ਹੋ ਗਏ ਹਨ । ਸਿੱਖਾਂ ਦੇ ਜ਼ਖ਼ਮ ਰਿਸ ਰਿਸ ਕੇ ਨਾਸੂਰ ਬਣ ਗਏ ਹਨ । ਭੋਲੇ ਸਿੱਖ ਹਿੰਦੋਸਤਾਨ ਦੀਆਂ ਅਦਾਲਤਾਂ ਵੱਲ ਵੇਖਦੇ ਅੰਨ੍ਹੇ ਹੋ ਗਏ ਹਨ ਕਿ ਕਦੋਂ ਇਨਸਾਫ਼ ਮਿਲੇਗਾ? ਲੇਕਿਨ ਭੋਲ਼ਿਓ ਸਿੱਖੋ ਇਹਨਾਂ ਪੱਥਰਾਂ ਨੂੰ ਪੂਜਣ ਵਾਲਿਆਂ ਕੋਲੋਂ ਇਨਸਾਫ਼ ਕਦੇ ਮਿਲੇਗਾ ਇਹ ਤਾਂ ਭੁੱਲ ਹੀ ਜਾਵੋ । ਉੱਹ ਸਾਨੂੰ ਰਾਸ਼ਟਰਵਾਦ ਦਾ ਪਾਠ ਪੜ੍ਹਾਉਣ ਵਾਲਿਓ ਸਿੱਖ ਲੀਡਰੋ ਉੱਏ ਕਿਤੇ ਜਾ ਕੇ ਪੁੱਛੋ ਹਾਲ ਉੱਹਨਾਂ ਮਾਵਾਂ ਦਾ ਜਿਹਨਾਂ ਦੇ ਸਾਹਮਣੇ ਉੱਹਨਾਂ ਦੇ ਪੁੱਤ ਕੋਹ ਕੋਹ ਕੇ ਮਾਰ ਦਿੱਤੇ ਗਏ । ਉਹਨਾਂ ਪਤਨੀਆਂ ਦਾ ਕਿਤੇ ਹਾਲ ਪੁੱਛੋ ਜਿਹਨਾਂ ਦੇ ਸੋਹਾਗ ਉੱਜੜ ਗਏ , ਉੱਹਨਾਂ ਦੀਆਂ ਭੈਣਾਂ ਪਿਉਵਾਂ ਬੱਚਿਆਂ ਰਿਸ਼ਤੇਦਾਰਾਂ ਦਾ ਵੀ ਹਾਲ ਕਿਤੇ ਪੁੱਛ ਲਿਓ ਜਾ ਕੇ ਸਿੱਖ ਕੌਮ ਦਿਓ ਗਦਾਰ ਲੀਡਰੋ। ਜੂਨ 1984 ਅਤੇ ਨਵੰਬਰ 1984 ਹਿੰਦੋਸਤਾਨ ਦੇ ਮੱਥੇ ਉੱਪਰ ਰਹਿੰਦੀ ਦੁਨੀਆਂ ਤੱਕ ਕਲੰਕ ਸੀ ਹੈ ਅਤੇ ਰਹੇਗਾ ਵੀ । ਹਿੰਦੋਸਤਾਨ ਦੀਆਂ ਸਰਕਾਰਾਂ ਅਤੇ ਅਦਾਲਤਾਂ ਤੋਂ ਸਿੱਖ ਕੌਮ ਕਿਸੇ ਵੀ ਤਰ੍ਹਾਂ ਦੇ ਇਨਸਾਫ਼ ਦੀ ਆਸ ਕਦੇ ਵੀ ਨਾ ਰੱਖੇ ਜੀ । ਸਿੱਖਾਂ ਦੇ ਸਾਰੇ ਮਸਲਿਆਂ ਦਾ ਹੱਲ ਸਿਰਫ ਅਤੇ ਸਿਰਫ਼ ਸਿੱਖਾਂ ਦਾ ਆਪਣਾ ਆਜ਼ਾਦ ਦੇਸ਼ ਖਾਲਿਸਤਾਨ ਹੀ ਹੈ ਅਤੇ ਖਾਲਿਸਤਾਨ ਇੱਕ ਹਜ਼ਾਰ ਪ੍ਰਤੀਸ਼ਤ ਬਣੇਗਾ ਵੀ ਜਰੂਰ ਜਿਸ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਬਣਨ ਤੋਂ ਰੋਕ ਨਹੀਂ ਸਕਦੀ। ਏਸ ਕਰਕੇ ਸਿੱਖ ਕੌਮ ਜੀ ਆਪਣੇ ਆਪਣੇ ਮਰਨ ਤੋਂ ਪਹਿਲਾਂ ਆਪਣੇ ਆਪਣੇ ਬੱਚਿਆਂ ਨੂੰ ਜੂਨ 1984 ਅਤੇ ਨਵੰਬਰ 1984 ਵਾਰੇ ਜਰੂਰ ਦੱਸ ਕੇ ਜਾਇਓ ਜੀ । ਬਾਕੀ ਵਿਸਥਾਰ ਸਹਿਤ ਜਾਣਕਾਰੀ ਲੋਣ ਲਈ ਸਾਡੀਆਂ ਲਿਖੀਆਂ ਕਿਤਾਬਾਂ ਪੜੋ ਜੀ । ਨਾ ਭੁੱਲਣ ਨਾ ਹੀ ਬਖਸ਼ਣਯੋਗ ਨਵੰਬਰ 1984 ।

- ਹਰਪ੍ਰੀਤ ਸਿੰਘ ਪੰਮਾ (ਅਸਟਰੀਆ)
Posted By:
5aab.media