ਦਮਦਮੀ ਟਕਸਾਲ ਚੌਂਕ ਮਹਿਤਾ ਕੋਈ ਡੇਰਾ ਨਹੀਂ ਬਲਕਿ ਗੁਰਮਤਿ ਦੀ ਚਲਦੀ ਫਿਰਦੀ ਯੁਨੀਵਰਸਟੀ
- ਪੰਜਾਬੀ
- 24 Jun,2025
ਬਹੁਤ ਸਾਰੇ ਲੋਕਾਂ ਦੇ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾ ਵਾਲਿਆਂ ਵਿਚਾਰਧਾਰਿਕ ਮਤਿਭੇਦ ਹਨ । ਵਿਚਾਰਧਾਰਿਕ ਮਤਿਭੇਦ ਹੋਣੇ ਵੀ ਚਾਹੀਦੇ ਹਨ , ਅਜਿਹਾ ਕਰਨ ਨਾਲ ਸੰਸਥਾਵਾਂ ਦੇ ਮੁਖੀ ਸੁਚੇਤ ਵੀ ਰਹਿੰਦੇ ਹਨ । ਊਹਨਾ ਨੁੰ ਅਹਿਸਾਸ ਵੀ ਰਹਿੰਦਾ ਹੈ ਕਿ ਪੰਥ ਸਾਡੀ ਕਾਰਗੁਜ਼ਾਰੀ ਦਾ ਨੋਟਿਸ ਲੈ ਰਿਹਾ ਹੈ । ਪਰਾਤੁੰ ਇੱਕ ਗੱਲ ਦਾ ਸਾਨੁੰ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਕਿਸੇ ਸੰਸਥਾ ਜਾਂ ਸੰਸਥਾ ਦੇ ਮੁੱਖ ਵਿਰੁੱਧ ਬੋਲਦੇ ਹਾਂ ਤਾਂ ਸਾਨੂੰ ਗੁਰਮਤਿ ਦੀ ਭਾਸ਼ਾ ਦਾ ਪੱਲਾ ਨਹੀਂ ਛੱਡਣਾ ਚਾਹੀਦਾ । ਸਾਨੂੰ ਗੁਰਮਤਿ ਦੀ ਰਾਮਕਾਰ ਵਿੱਚ ਰਹਿੰਦਿਆਂ ਹੀ ਅਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ । ਮੈਂ ਵੇਖ ਰਿਹਾ ਕਿ ਅੱਜ ਕੱਲ ਫੇਸਬੁੱਕ ਊੱਤੇ ਜੋ ਇੱਕ ਦੁਸਰੇ ਵਿਰੁੱਧ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਉਸਦੀ ਭਾਸ਼ਾ ਬਹੁਤ ਅਸੱਭਿਅਕ ਹੁੰਦੀ ਹੈ । ਪਿਛਲੇ ਸਮੇਂ ਜਦੋਂ ਬਾਬ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਵਾਲੇ ਕੁੱਭ ਵਿਖੇ ਗਏ ਸਨ ਤਾਂ ਊਸ ਤੋ ਬਾਅਦ ਊਹਨਾ ਊੱਤੇ ਬਹੁਤ ਚਿੱਕੜ ਸੁੱਟਿਆ ਗਿਆ । ਕਿਸੇ ਨੇ ਵੀ ਬਾਬਾ ਹਰਨਾਮ ਸਿੰਘ ਵੱਲੋਂ ਖਾੜਕੂ ਲਹਿਰ ਸਮੇਂ ਕੀਤੀ ਸੇਵਾ ਨੁੰ ਵੀ ਨਹੀਂ ਵੇਖਿਆ । ਮੈਂ ਅੱਜ ਪਹਿਲੀ ਵਾਰ ਲਿੱਖਣ ਲੱਗਿਆ ਹਾਂ ਕਿ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਨੁੰ ਅਮਰੀਕਾ ਚਲੇ ਜਾਣ ਦੀ ਸਲਾਹ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਨੇ ਦਿੱਤੀ ਸੀ । ਮੈਂ ਅਤੇ ਬਾਬਾ ਹਰਨਾਮ ਜੀ ਨੇ ਖਾੜਕੂ ਸੰਘਰਸ਼ ਵਿੱਚ ਇਕੱਠਿਆਂ ਬਹੁਤ ਕੰਮ ਕੀਤਾ ਸੀ । ਇੱਕ ਦਿਨ ਟੌਹੜਾ ਸਾਹਿਬ ਨੁੰ ਕਿਸੇ ਪੁਲੀਸ ਅਧਕਾਰੀ ਜੋ ਊਹਨਾ ਦਾ ਵਿਸ਼ਵਾਸ ਪਾਤਰ ਸੀ ਨੁੰ ਕਿਹਾ ਕਿ ਬਾਬਾ ਹਰਨਾਮ ਸਿੰਘ ਖ਼ਾਲਸਾ ਆਖੋ ਬਾਹਰ ਲੰਘ ਜਾਣ ਊਹਨਾ ਊੱਤੇ ਸਰਕਾਰ ਦੀ ਨਿਗਾ ਬਹੁਤ ਤਿੱਖੀ ਹੈ । ਮੈਨੁੰ ਟੋਹੜਾ ਸਹਿਬ ਕਹਿਣ ਲੱਗੇ ਬਾਬਾ ਹਰਨਾਮ ਸਿੰਘ ਜੀ ਨੁੰ ਆਖੋ ਮੈਨੁੰ ਮਿਲਣ । ਮੈਂ ਬਾਬਾ ਹਰਨਾਮ ਸਿੰਘ ਜੀ ਨੁੰ ਨਾਲ ਲੈ ਕੇ ਪਿੰਡ ਟੋਹੜੇ ਗਿਆ , ਟੋਹੜਾ ਸਾਹਿਬ ਨੇ ਬਾਬਾ ਜੀ ਨੁੰ ਕਿਹਾ ਕਿ ਜਿੰਨੀ ਛੇਤੀ ਹੋ ਸਕਦੇ ਬਾਹਰ ਨਿਕਲ ਜਾਓ ਸਰਕਾਰ ਦੀ ਨਿਗਾ ਤੁਹਾਡੇ ਪ੍ਰਤੀ ਸਵੱਲੀ ਨਹੀਂ ਹੈ । ਬਾਬਾ ਹਰਨਾਮ ਸਿੰਘ ਜੀ ਟੌਹੜਾ ਸਾਹਿਬ ਦੇ ਕਹਿਣ ਊੱਤੇ ਵਿਦੇਸ਼ ਗਏ ਸਨ । ਜਿਹਨਾਂ ਨਹੀਂ ਪਤਾ ਉਹ ਬੇਲੋੜੇ ਹੀ ਇਲਜ਼ਾਮ ਲਾਈ ਜਾ ਰਹੇ ਹਨ । ਦੁਸਰੇ ਭਾਈ ਵਿਧਾਵਾ ਸਿੰਘ ਨੁੰ ਵੀ ਟੋਹੜਾ ਸਾਹਿਬ ਨੇ ਗੁਰਦੂਆਰਾ ਸ ਰੰਗ ਸ੍ਰੀ ਫਤਹਿਗੜ ਸਾਹਿਬ ਵਿਖੇ ਮੇਰੇ ਸਾਹਮਣੇ ਆਖਿਆ ਕਿ ਜਿੱਧਰ ਨਿਕਲ ਸਕਦੇ ਹੋ ਨਿਕਲ ਜਾਓ ਊਸ ਸਮੇਂ ਊਹਨਾ ਨਾਲ ਅਮਰੀਕ ਸਿੰਘ ਕੌਲੀ ਵੀ ਸੀ । ਮੈਂ ਗੱਲ ਕਰ ਰਿਹਾ ਸੀ ਕਿ ਦਮਦਮੀ ਟਕਸਾਲ ਕੋਈ ਡੇਰਾ ਨਹੀਂ ਹੈ ਬਲਕਿ ਗੁਰਮਤਿ ਦੀ ਚਲਦੀ ਫਿਰਦੀ ਯੁਨੀਵਰਸਟੀ ਹੈ । ਇਸ ਨੇ ਬਹੁਤ ਸਾਰੇ ਵਿਦਵਾਨ ਵੀ ਪੈਦਾ ਕੀਤੇ ਹਨ ਅਤੇ ਬਹੁਤ ਸਾਰੇ ਯੋਧੇ ਵੀ ਪੈਦਾ ਕੀਤੇ ਹਨ । ਖ਼ਾਲਸਾਈ ਜਜ਼ਬੇ ਵਿੱਚ ਕਿਵੇਂ ਰਹਿਣਾ ਹੈ ਇਹ ਵੀ ਇਸ ਸੰਸਥਾ ਵੱਲੋਂ ਸਿਖਾਇਆ ਜਾਂਦਾ ਹੈ । ਬਾਬਾ ਹਰਨਾਮ ਸਿੰਘ ਜੀ ਨੇ ਵੜੇ ਸਬਰ ਸਿਦਕ ਨਾਲ ਸਾਰੇ ਪੰਥ ਤੋ ਗਾਲਾਂ ਖਾ ਕੇ ਤਿੰਨ ਵੱਡੀਆਂ ਗੱਲਾਂ ਕੀਤੀਆਂ ਜੋ ਬਹੁਤ ਜਰੂਰੀ ਸਨ । ਪਹਿਲੀ ਗੱਲ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾ ਵਾਲਿਆਂ ਦਾ ਸ਼ਹੀਦੀ ਦਿਹਾੜਾ ਮਨਾਉਣਾ ਸ਼ੁਰੂ ਕੀਤਾ । ਦੁਸਰੇ ਊਹਨਾ ਦੀ ਯਾਦਗਰ ਦਰਬਾਰ ਸਾਹਿਬ ਦੀਆਂ ਪਰਕਰਮਾ ਵਿੱਚ ਬਣਵਾਈ ਤੀਸਰੇ ਸ਼ਹੀਦੀ ਗੈਲਰੀ ਵੀ ਊਹਨਾ ਨੇ ਬਣਵਾਈ । ਇਸ ਦੇ ਬਾਵਯੂਦ ਵੀ ਅਗਰ ਕਿਸੇ ਕਿਸਮ ਦੇ ਊਹਨਾ ਨਾਲ ਮਤਿਭੇਦ ਹਨ ਊਹਨਾ ਪ੍ਰਤੀ ਅਪਣੇ ਵਿਚਾਰ ਪ੍ਰਗਟ ਕਰੋ ਪਰਾਤੁੰ ਭਾਸ਼ਾ ਤਾ ਗੁਰਮਤਿ ਅਨੁੰਸਾਰ ਵਰਤੋ । ਮੇਰੀ ਬਹੁਤ ਅਦਬ ਨਾਲ ਬੇਨਤੀ ਹੈ ਕਿ ਅੱਜ ਦੀ ਪੀੜੀ ਨਾ ਕਿਸੇ ਦੀ ਸੇਵਾ ਵੇਖਦੀ ਹੈ ਨਾ ਹੀ ਕੁਰਬਾਨੀ ਵੇਖਦੀ ਹੈ । ਮੈਂ ਜੁਝਾਰੂ ਲਹਿਰ ਵਿੱਚ 5 ਸਾਲ 7 ਮਹੀਨੇ 13 ਦਿਨ ਕੈਦ ਕੱਟੀ ਜਿਹਦੇ ਵਿੱਚ 3 ਵਾਰ ਨੈਸਨਲ ਸਕਿਊਰਟੀ ਅਧੀਨ ਨਜ਼ਰਬੰਦ ਰਿਹਾ ਹਾਂ। ਮੈ ਅਤੇ ਮੇਰੀ ਧਰਮ ਪਤਨੀ ਗੋਬਿੰਦਰਾਮ ਦੇ ਬੀਕੌ ਇੰਨਟੈਰੋਗੇਸਨ ਸੈਟਰ ਵਿੱਚ ਤਸ਼ੱਦਦ ਸਹਾਰਿਆ । ਤਿੰਨ ਵਾਰ ਗੋਲੀ ਵਿੱਚੋਂ ਬਚਿਆ ਹਾਂ ਇੱਕ ਵਾਰ ਤਾ ਮੌਤ ਸਿਰ ਊੱਤੇ ਦੀ ਲੰਘ ਕੇ ਗਈ ਹੈ । ਅੱਜ ਵੀ ਜਝਾਰੂ ਲਹਿਰ ਦੇ ਵਿੱਚ ਸ਼ਾਮਲ ਸਿੰਘਾ ਦੀ ਲਗਾਤਾਰ ਮਦਦ ਕਰਦਾ ਆ ਰਿਹਾ ਹਾਂ । ਪਰ ਫੇਸਬੁੱਕ ਵਾਲੇ ਵੀਰ ਕਹਿਣਗੇ ਤੁਹਾਡੀ ਪੰਥ ਪ੍ਰਤੀ ਕੀ ਸੇਵਾ ਹੈ । ਮੇਰੀ ਵੀਰਾਂ ਨੁੰ ਬੇਨਤੀ ਹੈ ਪੰਥ ਵਿੱਚ ਮੁਕੰਮਲ ਏਕਤਾ ਕੀਤੇ ਵਗੈਰ ਕੁੱਝ ਪ੍ਰਾਪਤੀ ਨਹੀਂ ਹੋ ਸਕਦੀ । ਭੁੱਲ ਚੁੱਕ ਦੀ ਖਿਮਾ । ਕਰਨੈਲ ਸਿੰਘ ਪੰਜੋਲੀ
Posted By:
5aab.media
Leave a Reply