ਭੋਗ ਅਤੇ ਅੰਤਿਮ ਅਰਦਾਸ

ਅੰਤਮ ਅਰਦਾਸ/ਬਰਸੀ ਆਦਿ ਦੇ ਭੋਗ ਸਮੇਂ ਸਾਧਾਰਣ ਲੰਗਰ ਵਰਤਾਉਣ ਦੀ ਅਪੀਲ।

ਅੰਤਮ ਅਰਦਾਸ ਅਤੇ ਬਰਸੀ ਦੇ ਭੋਗ ਆਦਿ ਸਾਡੇ ਸਮਾਜ ਵੱਲੋਂ ਨਿਭਾਈ ਜਾਣ ਵਾਲੀ ਮਹੱਤਵਪੂਰਣ ਅਧਿਆਤਮਿਕ ਰਸਮਾਂ ਹਨ। ਇਨ੍ਹਾਂ ਰਾਹੀਂ ਪਰਿਵਾਰ ਨੂੰ ਸ਼ਾਂਤੀ ਮਿਲਦੀ ਹੈ। ਸਮਾਜਿਕ ਇੱਕਠ ਵਿੱਚ ਅੱਜ ਕੱਲ ਦਿਖਾਵਾ ਬਹੁਤ ਵੱਧ ਗਿਆ ਹੈ। ਸੋਗਮਈ ਸਮੇਂ ਵਿੱਚ ਲੰਗਰ ਦੇ ਨਾਮ ਤੇ ਵੰਨ ਸੁਵੰਨੇ ਭੋਜਨ ਅਤੇ ਹੋਰ ਸਜਾਵਟ ਆਦਿ ਕਰਨ ਦਾ ਪ੍ਬੰਧ ਵੱਧ ਰਿਹਾ ਹੈ, ਜੋ ਕਈ ਵਾਰੀ ਬੁਰਾ ਵੀ ਲੱਗਦਾ ਹੈ। ਗੁਰਦੁਆਰਾ ਸਾਹਿਬ ਵਿੱਚ ਸਾਧਾਰਣ ਤੇ ਸਾਦਗੀ ਵਾਲੇ ਪ੍ਰੋਗਰਾਮ ਹੋਣੇ ਚਾਹੀਦੇ ਹਨ। ਇਸ ਲਈ ਗੁਰਦੁਆਰਾ ਸਾਹਿਬ ਦੇ ਪ੍ਬੰਧਕਾਂ ਨੂੰ ਪਹਿਲ ਕਰਨੀ ਚਾਹੀਦੀ ਹੈ। ਇਹ ਯਕੀਨੀ ਬਣਾਇਆ ਜਾਵੇ ਕਿ ਗੁਰਦੁਆਰਾ ਸਾਹਿਬ ਵਿਖੇ ਸੋਗਮਈ ਪ੍ਰੋਗਰਾਮਾਂ ਦੇ ਸਮੇਂ ਹੋਣ ਵਾਲੇ ਇੱਕਠ ਲਈ ਸਾਧਾਰਣ ਲੰਗਰ ਹੀ ਬਣਾਇਆ ਜਾਵੇ। ਲੰਗਰ ਮਰਿਆਦਾ ਅਨੁਸਾਰ ਪੰਗਤ ਵਿੱਚ ਹੀ ਛਕਾਇਆ ਜਾਵੇ। ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਵੀ ਕਈ ਵਾਰੀ ਅਜਿਹੇ ਦਿਖਾਵੇ ਦੇ ਪ੍ਭਾਵ ਵਿੱਚ ਆ ਕੇ ਫਜੂਲਖਰਚੀ ਦੇ ਸ਼ਿਕਾਰ ਹੋ ਜਾਂਦੇ ਹਨ। ਗੁਰੂ ਘਰ ਅਧਿਆਤਮਕਤਾ ਦੇ ਕੇਂਦਰ ਹਨ। ਇਥੇ ਕਿਸੇ ਵੀ ਤਰ੍ਹਾਂ ਦੇ ਦਿਖਾਵੇ ਜਾਂ ਵਖਰੇਂਵੇ ਨੂੰ ਸਵਿਕਾਰਿਆ ਨਾ ਜਾਏ।

ਇਸ ਲਈ ਪ੍ਰਬੰਧਕਾਂ ਨੂੰ ਅਪੀਲ ਕਰਦੇ ਹਾਂ ਕਿ ਬੁਕਿੰਗ ਲਈ ਆਉਣ ਵਾਲੇ ਪਰਿਵਾਰਾਂ ਨੂੰ ਪਹਿਲਾਂ ਤੋਂ ਹੀ ਸਾਦਗੀ ਦੇ ਨਿਯਮ ਬਾਰੇ ਸਮਝਾ ਦਿੱਤਾ ਜਾਵੇ।


ਸਿਮਰਨਜੀਤ ਸਿੰਘ ਮੱਕੜ


Posted By: 5aab.media