ਭਾਈ ਬਾਲਾ ਜੀ
- ਸੰਤ ਸਿਪਾਹੀ
- 26 Oct,2025
ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੰਨ੍ਹ 1544 ਈ: ਨੂੰ ਜਦੋਂ ਭਾਈ ਬਾਲਾ ਜੀ ਬਿਰਧ ਹੋਏ ਤਾਂ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਬੇਨਤੀ ਕਰਦੇ ਹਨ,ਕਿ ਸਤਿਗੁਰੂ ਜੀ ਮੇਰੇ ਇਸ ਪੰਜ ਭੂਤਕ ਸਰੀਰ ਨੂੰ ਬੁਢਾਪੇ ਨੇ ਘੇਰ ਲਿਆ ਹੈ,ਉਮਰ ਬਹੁਤ ਵਡੇਰੀ ਹੈ ਮਹਾਰਾਜ ਕ੍ਰਿਪਾ ਕਰੋ ਇਸ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜਾਵੇ।
ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ਭਾਈ ਬਾਲਾ ਜੀ ਦੋ ਮਹੀਨੇ ਆਰਜਾ ਹੈ ਤੁਹਾਡੇ ਕੋਲ੍ਹ ਉਸਤੋਂ ਬਾਅਦ ਤਾਂ ਇਸ ਤਨ ਨੇ ਭਸਮ ਦੀ ਢੇਰੀ ਹੋਣਾ ਹੀ ਹੈ। ਉਨ੍ਹਾਂ ਚਿਰ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਆਪਣਾ ਸਮਾਂ ਸਫਲਾ ਕਰੋ,ਜਦੋਂ ਭਾਈ ਬਾਲਾ ਜੀ ਨੇ ਸਰੀਰ ਛੱਡਿਆ ਤਾਂ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਹੱਥੀਂ ਸਸਕਾਰ ਕੀਤਾ ।
ਭਾਈ ਬਾਲਾ ਜੀ ਦੀ ਸਮਾਧ ਗੁਰਦੁਆਰਾ ਤਪਿਆਣਾ ਸਾਹਿਬ ਖਡੂਰ ਸਾਹਿਬ ਵਿਖੇ ਮੌਜੂਦ ਹੈ।
/add-image/53-b318e9bd-1-68fe044545d626.94426310.jpg

ਹੇਠਾਂ ਭਾਈ ਬਾਲਾ ਜੀ ਅਤੇ ਦੂਸਰੇ ਪਾਤਸ਼ਾਹ ਜੀ ਦੇ ਬਚਨ ਬਿਲਾਸ ਦੀ ਕਥਾ ਜੋ ਮਹਾਂਕਾਵੀ ਸੰਤੋਖ ਸਿੰਘ ਜੀ ਵਲੋਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿਚ ਦਰਜ ਕੀਤੀ ਹੈ ।
ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉਤ੍ਰਾਰਧੇ ਬਾਲੇ ਕੋ ਪਰਲੋਕ ਗਮਨ ਬਰਨੰਨ ਨਾਮਛਿਤਾਲੀ ਸਮੇਂ *
ਇਸ ਆਗੇ ਸੁਧ ਮੋਹਿ ਨਾ ਕੋਊ। ਰਾਵਰ ਸਰਬ ਜਾਨ ਹੋ ਸੋਊ ॥
ਜਰਾ ਗ੍ਰਸੀ ਅਬ ਕਾਂਯਾਂ ਮੇਰੀ । ਲਖੋ ਆਰਥਲਾ ਭਈ ਬਡੇਰੀ॥
ਇਹ ਅਬ ਛੁਟੇ ਬਚਨਨਿਜ ਕਰੀਏ। ਜਗ ਸਾਗਰ ਤੇ ਮੋਹਿ ਉਧਰੀਏ॥ ਸ੍ਰੀ ਅੰਗਦ ਸੁਨਕ ਮੁਸਕਾਨੇ । ਕਿਉਂ ਅਸ ਆਪ ਉਤਾਇਲ ਠਾਨੇ ॥੧੬
ਅਬ ਦੈ ਮਾਸ ਬੈਸ ਹੈ ਤੇਰੀ । ਪੁਨ ਸ਼ਰੀਰ ਹਵੈ ਭਸਮ ਸੁ ਢੇਰੀ॥
ਤਬ ਲਗ ਢੰਗ ਰਹੁਹਿਤ੍ਰ ਸਾਥਾ। ਪਰਹੁ ਸੁਨਹੁ ਕਰਹੁ ਗੁਰ ਗਾਬਾ॥੬
ਸੁਨਕੇ ਹਰਖਤ ਹੇ ਕਰ ਬਾਲਾ। ਰਹਯੋ ਸਮੀਪ ਸੁਖਦ ਤਿਹ ਕਾਲਾ ॥
ਕਹੇ ਸੁਨੇ ਗੁਰ ਕੇ ਲੁਨ ਔਰੀ।
ਦੋਇ ਮਾਸ ਜਬ ਬਿਤੇ ਬਹੋਰੀ ॥ ਪਰਾਲਬਧ ਭੋਗੀ ਨਿਜ ਜਬਹੀ। ਆਯੋ ਸਮਾ ਤਨ ਬਿਨਸਤ ਤਬਹੀ॥
ਸ੍ਰੀ ਅੰਗਦ ਕੋ ਕਰਕੈ ਬੰਦਨ । ਬਹੁਰ ਧਿਆਨ ਧਰ ਦੇ ਨਿਕੰਦਨ ॥
ਧਰਨੀ ਕੇ ਪੁਨੀਤ ਕਰਵਾਏ । 'ਪੋਯੋ ਸ੍ਰੀ ਨਾਨਕ ਉਰ ਧਿਯਾਏ ॥
ਤਨਕ ਬਿਖੇ ਨਿਜ ਤਨ ਕੋ ਤਿਆਗੀ। ਪਹੁੰਚਿਓ ਪਰਮ ਪਦੇ ਬਡਭਾਗੀ ॥੭° ਸ੍ਰੀ ਅੰਗਦ, ਮਹਿ ਜੋਤ ਸਮਾਨੀ ।
ਤਿਹ ਜਿਓ ਪਾਨੀ ਮਹਿ ਮਿਲ ਹੈ ਪਾਨੀ ॥ ਛਿਨ ਸ੍ਰੀ ਤੇਹਣ ਕੁਲ ਰਾਈ। ਕਾਕੇ ਭਲੀ ਚਿੰਤਾ ਕਰਵਾਈ 1171
ਸਿਖਨ ਤੇ ਤਨ ਕੋ ਉਰਵਾਇ। ਰਾਖਿਯੋ ਉਪਰ ਤਾਹਿ ਬਨਾਇ ॥
ਬਹੁਰੋ ਆਪ ਨਿਕੋਟ ਚਲ ਆਏ । ਤ੍ਰਿਣ ਅਗਨੀ ਕੋ ਹਾਥ ਉਚਾਏ ॥੧੨ ਤਬ ਸਿਖ ਬਰਜ ਰਹੈ ਬਹੁ ਬਾਰੀ ।
ਨਿਜ ਕਰ ਸੰਗ ਦਾਹ ਦੇ ਜਾਰੀ ਸਤਗੁਰ ਕੇ ਸੇਵਕ ਪਿਆਰੇ। ॥ ਅਪਰ ਨ ਕਛ ਗਣਤੀ ਉਰਧਾਰੇ ॥੭੩
ਬਹੁਰ ਸਰਬ ਸਿਖ ਮਾਰੀ । ਬਾਲੇ ਕੀ ਉਸਤਤ ਬੁਹੁ ਪਾਹੀ ॥
ਹੈ ਧੰਨ ਧੰਨ ਸਭ ਹੀ ਨਰ ਕਰਿਹੀ । ਸ੍ਰੀ ਨਾਨਕ ਹਿਤਕਾਰੀ ਅਹਿਹੀ ।।
【ਸ਼ਮਸ਼ੇਰ ਸਿੰਘ ਜੇਠੂਵਾਲ】
Posted By:
5aab.media