ਦਵਿੰਦਰ ਕੌਰ ਫਾਊਂਡੇਸ਼ਨ ਵੱਲੋਂ "ਕੌਮ ਦੇ ਵਾਰਿਸ" ਨਾਮਕ ਇਕ ਵਿਸ਼ੇਸ਼ ਸਨਮਾਨ ਸਮਾਰੋਹ

ਦਵਿੰਦਰ ਕੌਰ ਫਾਊਂਡੇਸ਼ਨ ਵੱਲੋਂ "ਕੌਮ ਦੇ ਵਾਰਿਸ" ਨਾਮਕ ਇਕ ਵਿਸ਼ੇਸ਼ ਸਨਮਾਨ ਸਮਾਰੋਹ

ਦਵਿੰਦਰ ਕੌਰ ਫਾਊਂਡੇਸ਼ਨ ਵੱਲੋਂ "ਕੌਮ ਦੇ ਵਾਰਿਸ" ਨਾਮਕ ਇਕ ਵਿਸ਼ੇਸ਼ ਸਨਮਾਨ ਸਮਾਰੋਹ 25 ਮਈ 2025 ਨੂੰ ਓਮੈਕਸ ਚੌਕ, ਚਾਨਣੀ ਚੌਕ (ਦਾਵਤਪੁਰ), ਦਿੱਲੀ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ CBSE 2025 ਦੀਆਂ ਕਲਾਸ ਦਸਵੀਂ ਤੇ ਬਾਰਵੀਂ ਦੀਆਂ ਪਰੀਖਿਆਵਾਂ ਵਿੱਚ ਪੰਜਾਬੀ ਭਾਸ਼ਾ ਵਿੱਚ 90% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

📍 ਥਾਂ: ਓਮੈਕਸ ਚੌਕ, ਚਾਨਣੀ ਚੌਕ (ਦਾਵਤਪੁਰ), ਦਿੱਲੀ

📅 ਤਾਰੀਖ: 25 ਮਈ 2025 (ਐਤਵਾਰ)

🕒 ਸਮਾਂ: ਦੁਪਿਹਰ 1:30 ਵਜੇ ਤੋਂ 4:00 ਵਜੇ ਤੱਕ

ਦਿੱਲੀ ਦੇ ਵੱਖ-ਵੱਖ ਸਕੂਲਾਂ ਤੋਂ 350 ਤੋਂ ਵੱਧ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਭਾਗ ਲਿਆ। ਹਰ ਵਿਦਿਆਰਥੀ ਨੂੰ ਮੈਡਲ, ਸਰਟੀਫਿਕੇਟ ਅਤੇ ਗਿਫਟ ਹੈਮਪਰ ਦੇ ਕੇ ਉਨ੍ਹਾਂ ਦੀ ਅਕਾਦਮਿਕ ਉਪਲਬਧੀ ਅਤੇ ਮਾਂ-ਬੋਲੀ ਨਾਲ ਪਿਆਰ ਨੂੰ ਸਨਮਾਨਿਤ ਕੀਤਾ ਗਿਆ। ਇਹ ਸਿਰਫ਼ ਅਕਾਦਮਿਕ ਕਾਮਯਾਬੀ ਦਾ ਸਨਮਾਨ ਨਹੀਂ ਸੀ, ਸਗੋਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰਕ ਪਛਾਣ ਨਾਲ਼ ਜੁੜੇ ਜਜ਼ਬੇ ਦੀ ਕਦਰ ਸੀ। ਪੰਜਾਬੀ ਸਿਰਫ਼ ਮਾਂ-ਬੋਲੀ ਨਹੀਂ, ਸਗੋਂ ਆਤਮ-ਸਨਮਾਨ , ਪਛਾਣ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਦੀ ਪਰਤ ਦਰ ਪਰਤ ਵਿਆਖਿਆ ਹੈ। ਜੇ ਜਨਰੇਸ਼ਨ Z ਨੂੰ ਆਪਣੀਆਂ ਜੜ੍ਹਾਂ ਨਾਲ ਜੋੜਿਆ ਜਾਵੇ, ਤਾਂ ਉਹ ਨਾ ਸਿਰਫ਼ ਭਾਸ਼ਾ ਨੂੰ ਬਚਾ ਸਕਦੇ ਹਨ, ਸਗੋਂ ਉਸਦੇ ਪਸਾਰੇ ਨੂੰ ਹੋਰ ਉੱਚਾਈਆਂ ਤੱਕ ਲੈ ਜਾ ਸਕਦੇ ਹਨ।

ਇਸ ਸਮਾਗਮ ਵਿੱਚ ਮਾਪੇ, ਅਧਿਆਪਕ ਅਤੇ ਸਮਾਜ ਸੇਵਕ ਵੀ ਹਾਜ਼ਰ ਹੋਏ, ਜਿਨ੍ਹਾਂ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ।

ਡਾ. ਅਵਨੀਤ ਕੌਰ ਭਾਟੀਆ, ਜੋ ਇਸ ਸਮਾਰੋਹ ਦੀ ਆਯੋਜਕ ਰਹੀ, ਉਹਨਾਂ ਨੇ ਕਿਹਾ:“ਇਹ ਸਮਾਰੋਹ ਸਿਰਫ਼ ਇਨਾਮਾਂ ਦੀ ਵੰਡ ਨਹੀਂ ਸੀ, ਇਹ ਮਾਂ-ਬੋਲੀ ਪੰਜਾਬੀ ਲਈ ਇੱਕ ਅਹਿਸਾਸ, ਇੱਕ ਜ਼ਿੰਮੇਵਾਰੀ ਸੀ। ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਸਾਡੀ ਪਹਿਚਾਣ ਹੈ। ਜਦ ਤੱਕ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਮੂਲ ਭਾਸ਼ਾ ਨਾਲ ਜੋੜਦੇ ਰਹਾਂਗੇ, ਸਾਡੀ ਸਭਿਆਚਾਰਕ ਵਿਰਾਸਤ ਮਜਬੂਤ ਰਹੇਗੀ।"

ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਲਈ ਜੋਸ਼ ਅਤੇ ਰੁਝਾਨ ਦੇਖ ਕੇ ਉਨ੍ਹਾਂ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਪੰਜਾਬੀ ਨਵੀਆਂ ਉੱਚਾਈਆਂ ਤੱਕ ਪਹੁੰਚੇਗੀ। ਇਸ ਪ੍ਰੋਗਰਾਮ ਦੇ ਸਹਿਯੋਗੀ ਗਿਫਟਿੰਗ ਪਾਰਟਨਰ ਸਨ: Rosa Herbalcare ਅਤੇ Cornitos

ਇਹ ਸਮਾਰੋਹ ਸਿਰਫ਼ ਇੱਕ ਇਵੈਂਟ ਨਹੀਂ ਸੀ — ਇਹ ਇੱਕ ਜਜ਼ਬਾ ਸੀ, ਇੱਕ ਅੰਦੋਲਨ ਸੀ — ਪੰਜਾਬੀ ਭਾਸ਼ਾ, ਸਿੱਖਿਆ ਅਤੇ ਨਵੀਂ ਪੀੜ੍ਹੀ ਨੂੰ ਇਕੱਠੇ ਲਿਆਉਂਦਾ ਇੱਕ ਉਮੀਦ ਭਰਿਆ ਪਲ ਸੀ ।


Posted By: 5aab.media