ਮੇਰਾ ਇੱਕਲਾਪਣ

ਮੇਰਾ ਇੱਕਲਾਪਣ

ਇੱਕਲਾਪਣ ਮੇਰਾ

ਮੈਨੂੰ ਸਕੂਨ ਦਿੰਦਾ ਏ


ਨਾ ਖੌਫ ਏ ਕੁਝ ਗਵਾਉਣ ਦਾ

ਨਾ ਖੌਫ ਏ ਦੁੱਖ ਹੰਢਾਉਣ ਦਾ


ਭੀੜ ਦੇ ਵਿੱਚ ਰਹਿ ਕੇ ਵੀ

ਭੀੜ ਦਾ ਹਿੱਸਾ ਨਹੀਂ ਹਾਂ ਮੈਂ


ਖੁਦ ਨੂੰ ਰੁਤਬਾ ਦੇ ਦਿੰਦੀ ਹਾਂ

ਤਾਰਿਆਂ ਵਿੱਚ ਚਮਕਦੇ ਚੰਨ ਦਾ


ਖੁਦ ਨੂੰ ਚੰਨ ਸਮਝੀ

ਜਦ ਚੰਨ ਵੱਲ ਤੱਕਦੀ ਹਾਂ


ਨਜ਼ਾਰਾ ਦੇਖਦੀ ਹਾਂ

ਚੰਨ ਤੇ ਲੱਗੇ ਧੱਬਿਆਂ ਦਾ


ਕਿੰਨੇ ਦਾਗ ਨੇ ਇਸ ਚੰਨ ਉੱਤੇ

ਫਿਰ ਵੀ ਸਭ ਨੂੰ ਪਿਆਰਾ ਏ

ਅਸਮਾਨ ਦੇ ਵਿੱਚ

ਇਹ ਇੱਕਲਾ ਹੀ

ਦਿਖਦਾ ਨਿਆਰਾ ਏ


ਕਦੇ ਖੁਦ ਨੂੰ ਤੱਕਦੀ ਹਾਂ

ਕਦੇ ਚੰਨ ਨੂੰ ਤੱਕਦੀ ਹਾਂ

ਪਾ ਕੇ ਨੀਵੀਂ

ਸਾਡੇ ਦੋਵਾਂ ਦੇ

ਇੱਕਲੇਪਣ ਤੇ ਹੱਸਦੀ ਹਾਂ


ਦਾਗਾਂ ਨਾਲ

ਭਰੇ ਆਪਣੇ ਦਾਮਨ ਨੂੰ

ਜਦ ਵੀ ਮੈਂ ਤੱਕਦੀ ਹਾਂ

ਕੋਈ ਸਮਝੇ ਭਾਵੇਂ ਨਾ ਸਮਝੇ

ਪਰ ਮੈਂ ਖੁਦ ਨੂੰ ਚੰਨ ਸਮਝਦੀ ਹਾਂ


ਨਾ ਚੰਨ ਚਮਕਣਾ ਛੱਡਣਾ ਏ

ਨਾ ਹੀ ਮੈਂ ਜਿਉਣਾ ਛੱਡਣਾ ਏ

ਸਾਡੇ ਇੱਕਲੇਪਣ ਨੇ ਹੀ

ਸਾਨੂੰ ਹਮੇਸ਼ਾਂ ਹੀ

ਖੁਸ਼ ਰੱਖਣਾ ਏ


ਸਾਨੂੰ ਇੱਕਲਿਆਂ ਦੇਖ ਕੇ ਹੀ

ਕੁੱਲ ਦੁਨੀਆਂ ਨੇ

ਸਾਨੂੰ ਪਿਆਰ ਕਰਣਾ ਏ


ਇੱਕਲਾਪਣ ਮੇਰਾ

ਮੈਨੂੰ ਸਕੂਨ ਦਿੰਦਾ ਏ


ਰਸ਼ਪਿੰਦਰ ਕੌਰ ਗਿੱਲ

ਦਿਲ ਦੇ ਕਰੀਬ

+91-9888697078


Posted By: 5aab.media