ਭਾਰਤ ਪਾਕਿਸਤਾਨ ਜੰਗ ਤੇ ਪ੍ਰਤਿਕਿਰਿਆ

ਛਿੜੀ ਹੋਈ ਇਸ ਜੰਗ ਨੂੰ ਸਮਝਣ ਤੋਂ ਪਹਿਲਾਂ ਉਸ ਕਾਰਵਾਈ ਤੇ ਝਾਤ ਮਾਰਨੀ ਪਵੇਗੀ ਜਿਸ ਵਿਚ ਬੇਕਸੂਰ 26 ਜਾਨਾਂ ਗਈਆਂ। The Indian Express ਨੇ ਇਸ ਤੇ ਲੇਖ ਲਿਖਦਿਆਂ ਕਿਹਾ ਕਿ ਸਰਕਾਰ ਦੇ ਕੋਲ ਇਸ ਹਮਲੇ ਦੀ ਪੂਰੀ ਜਾਣਕਾਰੀ ਸੀ, ਫਿਰ ਵੀ ਏਨਾ ਵੱਡਾ ਹਮਲਾ ਹੋ ਗਿਆ?
The Indian Express ਲਿਖਦਾ ਕਿ The police brass, including the Director General of Police, had camped in the Valley for a few days before the attack.'' said a top official who did not wis to be named. ਇਸੇ ਰਿਪੋਰਟ ਚ ਇਹ ਵੀ ਲਿਖਿਆ ਗਿਆ ਕਿ 4 ਅੱਤਵਾਦੀਆਂ ਵਿਚੋਂ 2 ਹਮਲੇ ਦੇ 4,5 ਦਿਨ ਪਹਿਲਾਂ ਹੀ ਇਥੋਂ ਦੇ ਲੋਕਾਂ ਵਿਚ ਘੁਲਮਿਲ ਕੇ ਆਮ ਨਾਗਰਿਕਾਂ ਵਾਂਗ ਵਿਚਰ ਰਹੇ ਸਨ। ਅਗਾਂਹ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਗਿਆ ਕਿ ਇਹ ਬਿਲਕੁਲ ਸਾਫ ਸੀ ਕਿ ਸੈਲਾਨੀਆਂ ਤੇ ਹਮਲਾ ਹੋਣਾ ਹੈ। ਹੁਣ ਜਦ ਹਮਲਾ ਹੋ ਗਿਆ ਤਾਂ ਸਰਕਾਰ ਦੇ ਮੰਤਰੀ ਤੋਤੇ ਦੀ ਤਰਾਂ ਰਟਿਆ ਰਟਾਇਆ ਜਵਾਬ ਦੇਣ ਲਈ ਤਰਲੋ ਮੱਛੀ ਹੋਣ ਲੱਗੇ ਕਿ ਚੁਣ ਚੁਣ ਕੇ ਮਾਰਾਂਗੇ, ਘਰ ਵੜਕੇ ਮਾਰਾਂਗੇ, ਜਦੋਂ ਤੁਹਾਨੂੰ ਪਹਿਲਾਂ ਹੀ ਇਤਨੀ ਜਾਣਕਾਰੀ ਸੀ ਫਿਰ ਉਸ ਵਕਤ ਕਿਉਂ ਨਹੀਂ ਮਾਰਿਆ ਗਿਆ? ਇਕ ਵਕਤ ਉਹ ਵੀ ਸੀ ਜਦੋਂ 26/11 ਦੇ ਹਮਲੇ ਤੋਂ ਬਾਅਦ ਤਤਕਾਲੀਨ ਗ੍ਰਹਿ ਮੰਤਰੀ ਨੇ ਤੁਰੰਤ ਅਸਤੀਫਾ ਦੇ ਦਿੱਤਾ ਸੀ। ਮੋਦੀ ਰਾਜ ਵਿਚ ਅਜਿਹੇ ਕਈ ਹਮਲੇ ਹੋ ਗਏ ਅਮਿਤ ਸ਼ਾਹ ਦੇ ਅਸਤੀਫਾ ਅਜੇ ਤੱਕ ਨਹੀਂ ਆਇਆ, ਫਿਰ ਜੁਮੇਵਾਰੀ ਕਿਸ ਦੀ ਹੈ ਇਹਨਾਂ ਹਮਲਿਆਂ ਨੂੰ ਰੋਕਣ ਦੀ ? ਮੰਤਰੀ ਸਾਬ ਨੇ ਹੁਣ ਤੱਕ ਅਸਤੀਫਾ ਦਿੱਤਾ ਨਾ ਕੋਈ ਠੋਸ ਕਦਮ ਚੁੱਕਿਆ ਅਜਿਹੇ ਹਮਲਿਆਂ ਨੂੰ ਰੋਕਣ ਲਈ ਫਿਰ ਗ੍ਰਹਿ ਮੰਤਰੀ ਦਾ ਕੰਮ ਸਿਰਫ ਪਾਕਿਸਤਾਨ ਨੂੰ ਗਾਲਾਂ ਕੱਢਣਾ ਹੀ ਹੈ? The Hindu ਨੇ ਰਿਪੋਰਟ ਛਾਪੀ ਕਿ ਸਰਕਾਰ ਨੇ ਵਿਰੋਧੀ ਦਲ ਨੂੰ ਦੱਸਿਆ ਸੀ ਕਿ ਪਹਿਲਗਾਮ ਦਾ ਰਸਤਾ ਜੂਨ ਚ ਹੀ ਖੁਲਦਾ ਹੈ ਤਾਂ ਉਥੇ ਸੁਰੱਖਿਆ ਘੱਟ ਸੀ ਪਰ ਇਹ ਵੀ ਬਾਅਦ ਚ ਜੁਮਲਾ ਹੀ ਨਿਕਲਿਆ ਜਦੋਂ ਇਸ ਤੇ ਰਿਪੋਰਟ ਛਪੀ ਕਿ ਇਹ ਰਸਤਾ ਤੇ ਪੂਰਾ ਸਾਲ ਖੁਲਾ ਰਹਿੰਦਾ ਹੈ। ਇਥੇ ਸਰਕਾਰ ਨੇ ਨਾ ਕੇਵਲ ਵਿਰੋਧੀ ਦਲਾਂ ਨੂੰ ਗੁੰਮਰਾਹ ਕੀਤਾ ਬਲਕਿ ਪੂਰੇ ਭਾਰਤ ਦੇ ਲੋਕਾਂ ਨੂੰ ਵੀ ਗੁੰਮਰਾਹ ਕੀਤਾ ਗਿਆ। 2014 ਤੋਂ ਇਸ ਸਰਕਾਰ ਨੇ ਕਦੇ ਵੀ ਸੰਜੀਦਗੀ ਨਹੀਂ ਦਿਖਾਈ ਤੇ ਨਾ ਹੀ ਸਰਕਾਰੀ ਦਲਾਲ ਮੀਡੀਆ ਨੇ ਹਮੇਸ਼ ਹੀ ਸੈਨਾ ਦੀਆਂ ਕਾਰਵਾਈਆਂ ਦਾ ਹਵਾਲਾ ਦੇ ਕੇ ਅਸਲ ਮੁੱਦੇ ਤੋਂ ਭਟਕਾ ਦਿੱਤਾ ਜਾਂਦਾ।

image

ਹੁਣ ਆਉਂਦੇ ਹਾਂ ਸੈਨਾ ਦੀ ਕਾਰਵਾਈ ਤੇ ਕੱਲ ਰਾਤ ਦੀ ਇਕ ਗੱਲ ਪੂਰੇ ਸ਼ੋਸ਼ਲ ਮੀਡੀਆ ਤੇ ਛਾਈ ਪਈ ਕਿ ਭਾਰਤ ਨੇ ਜਵਾਬੀ ਕਾਰਵਾਈ ਚ ਪਾਕਿਸਤਾਨ ਨੂੰ ਲੋਹੇ ਦੇ ਚਣੇ ਚਬਾ ਦਿੱਤੇ। ਪਿਛਲੇ ਕੁਝ ਘੰਟਿਆ ਚ Miss Information ਫੈਲਾਉਣ ਦਾ ਅਜਿਹਾ ਦੌਰ ਚਲ ਰਿਹਾ ਜਿਸ ਵਿਚ ਨਾ ਕੇਵਲ ਭਾਰਤ ਵਾਲੇ ਪਾਸਿਓ ਵੱਡੇ ਵੱਡੇ ਜੁਮਲੇ ਛੱਡੇ ਜਾ ਬਲਕਿ ਪਾਕਿਸਤਾਨ ਵੀ ਇਸ ਪੱਖੋਂ ਘੱਟ ਨਹੀਂ। ਪੂਰੀ ਜਾਣਕਾਰੀ ਕਿਸੇ ਕੋਲ ਵੀ ਨਹੀਂ। ਸਿਰਫ ਕਿਆਸਰਾਈਆਂ ਲਾ ਕੇ ਹਰੇਕ ਬੰਦਾ ਆਪਣਾ ਗਿਆਨ ਝਾੜ ਰਿਹਾ। ਭਾਰਤ ਵਾਲੇ ਪਾਸਿਓਂ ਰਾਤ 2 ਕੁ ਵਜੇ ਦੇ ਕਰੀਬ ਇਕ ਪ੍ਰੈਸ ਰਿਲੀਜ ਆਉਂਦਾ ਜਿਸ ਵਿਚ ਲਿਖਿਆ ਗਿਆ ਕਿ ਭਾਰਤੀ ਫੌਜਾਂ ਨੇ ਇਕ ਆਪਰੇਸ਼ਨ ਸਿੰਧੂਰ ਲਾਂਚ ਕੀਤਾ ਹੈ। Hiting terrorist infrastructure in Pakistan and Pakistan-occupied Jammu and Kashmir from where terrorist attacks against India have been planned and directed. Altogether, nine(9) sites have been targated. ਇਹ ਸਿਰਫ (POK) ਤੇ ਐਕਸ਼ਨ ਨਹੀਂ ਬਲਕਿ ਪੂਰੇ ਪਾਕਿਸਤਾਨ ਤੇ ਹਮਲਾ ਕੀਤਾ ਗਿਆ। ਹੁਣ ਜਿਹੜੇ 9 ਟਾਰਗੇਟ ਸਨ ਉਹ ਇਸ ਤਰਾ ਹਨ: ਬਹਾਵਲਪੁਰ, ਮੁਰੀਦਕੇ, ਤੇਹਰਾ ਕਲਾਂ, ਸਿਆਲਕੋਟ, ਬਰਨਾਲਾ, ਕੋਟਲੀ, ਕੋਟਲੀ, ਮੁਜੱਫਰਾਬਾਦ, ਮੁਜੱਫਰਾਬਾਦ। ਹੁਣ ਜੇ ਇਹਨਾਂ ਟਿਕਾਣਿਆ ਬਾਰੇ ਅੰਤਰਰਾਸ਼ਟਰੀ ਪੱਧਰ ਦੀਆਂ ਖਬਰਾਂ ਵੀ ਦੇਖੀਏ ਤਾਂ ਬਹਾਵਲਪੁਰ,ਤੇਹਰਾ ਕਲਾਂ, ਕੋਟਲੀ,ਤੇ ਮੁਜੱਫਰਬਾਦ (ਜੈਸ਼ ਏ ਮੁਹੰਮਦ), ਮੁਰੀਦਕੇ, ਬਰਨਾਲਾ,ਕੋਟਲੀ, ਮੁਜੱਫਰਾਬਾਦ(ਲਸ਼ਕਰ ਏ ਤੋਇਬਾ) ਤੇ ਸਿਆਲਕੋਟ, ਕੋਟਲੀ (ਹਿਜਬੁਲ ਮੁਜਾਹੀਦੀਨ) ਦੇ ਅੱਡੇ ਹਨ। ਹੁਣ ਇਹ ਤੇ ਪੱਕਾ ਕਿਹਾ ਨਹੀਂ ਜਾ ਸਕਦਾ ਕਿ ਭਾਰਤ ਨੇ ਜਿਹੜੀਆਂ ਮਸਜਿਦਾਂ ਤੇ ਹਮਲਾ ਕੀਤੇ ਉਸ ਅੰਦਰ ਇਹਨਾਂ ਜਥੇਬੰਦੀਆਂ ਦੇ ਅੱਤਵਾਦੀ ਹੀ ਮੌਜੂਦ ਹੋਣਗੇ ਪਰ ਇਸ ਤੋਂ ਇਕ ਗੱਲ ਜਰੂਰ ਸਾਬਿਤ ਹੋ ਜਾਂਦੀ ਹੈ ਕਿ ਸਰਕਾਰਾਂ ਆਪਣੇ ਮੁਫਾਦਾਂ ਲਈ ਕਦੇ ਵੀ ਕਿਸੇ ਵੀ ਧਾਰਮਿਕ ਸਥਾਨ ਨੂੰ ਢਾਹ ਕੇ ਮਾਸੂਮ ਲੋਕਾਂ ਨੂੰ ਮਾਰ ਕੇ ਅੱਤਵਾਦ ਦਾ ਅੱਡਾ ਸਾਬਿਤ ਕਰ ਸਕਦੀ ਹੈ ਜਿਸ ਤਰਾਂ ਦਰਬਾਰ ਸਾਹਿਬ ਤੇ ਹਮਲੇ ਦੌਰਾਨ ਸਰਕਾਰ ਵੱਲੋਂ ਕੀਤਾ ਗਿਆ। ਪਰ ਇਸ ਗੱਲ ਤੋਂ ਵੀ ਕਿਨਾਰਾ ਨਹੀਂ ਕੀਤਾ ਜਾ ਸਕਦਾ ਕਿ ਜਿਹੜੇ ਸਥਾਨ ਭਾਰਤ ਨੇ ਚੁਣੇ ਉਹਨਾਂ ਥਾਵਾਂ ਤੇ ਪਾਕਿਸਤਾਨ ਦੇ ਅੱਤਵਾਦੀ ਆਪਣੀਆਂ ਟਰੇਨਿੰਗਾਂ ਨਹੀਂ ਕਰਦੇ। ਜਿੰਨੀ ਦੇਰ ਪਾਕਿਸਤਾਨ ਅੰਦਰ ਅਜਿਹੀਆਂ ਜਥੇਬੰਦੀਆਂ ਦੇ ਟਿਕਾਣੇ ਹੋਣਗੇ ਉਤਨੀ ਦੇਰ ਅਜਿਹੀਆਂ ਕਾਰਵਾਈਆਂ ਨੂੰ ਭਾਰਤ ਅਸਾਨੀ ਨਾਲ ਪੂਰੀ ਦੁਨੀਆਂ ਅੰਦਰ ਸਹੀ ਸਾਬਿਤ ਕਰ ਦੇਵੇਗਾ। ਇਕ ਪਾਸੇ ਲਹਿੰਦੇ ਪੰਜਾਬ ਦੇ ਵਾਸੀ ਆਪਸੀ ਭਾਈਚਾਰੇ ਦੀ ਦੁਹਾਈ ਪਾ ਰਹੇ ਨੇ ਉਥੇ ਹੀ ਦੂਸਰੇ ਪਾਸੇ ਪਾਕਿਸਤਾਨੀ ਸਰਕਾਰ ਅਜਿਹੇ ਅੱਤਵਾਦੀਆਂ ਤੇ ਅੱਡੇ ਪਾਕਿਸਤਾਨ ਪੰਜਾਬ ਅੰਦਰ ਸਥਾਪਿਤ ਕਰਕੇ ਪੰਜਾਬ ਅੰਦਰਲੀ ਦਰਾੜ ਨੂੰ ਹੋਰ ਵਧਾ ਰਹੀ ਹੈ। ਤੇ ਭਾਰਤ ਵੱਲੋਂ ਵੀ ਇਹੀ ਟਿਕਾਣੇ ਚੁਣ ਕੇ ਚੜਦੇ ਪੰਜਾਬ ਦੇ ਲੋਕਾਂ ਅੰਦਰ ਇਕ ਡਰ ਪੈਦਾ ਕਰ ਦਿੱਤਾ ਕਿ ਲਹਿੰਦੇ ਪੰਜਾਬ ਨਾਲ ਤੁਹਾਡੀ ਸਾਂਝ ਤੁਹਾਡੇ ਲਈ ਖਤਰਨਾਕ ਹੈ।

image

ਜਿਸ ਤਰਾਂ ਪੁਲਵਾਮਾ ਹਮਲੇ ਤੇ ਪਾਕਿਸਤਾਨ ਤੇ ਉਸ ਵਿਚ ਨੁਕਸਾਨੇ ਹਲਕਿਆਂ ਤੇ ਕੁਝ ਵੀ ਸਪੱਸਟ ਨਹੀਂ ਸੀ ਕੀਤਾ ਉਥੇ ਹੀ ਇਸ ਹਮਲੇ ਦੀਆਂ ਵਿਡੀਓ ਸੋਸ਼ਲ ਮੀਡੀਆ ਤੇ ਆਉਣ ਲੱਗ ਗਈਆਂ ਤੇ ਪਾਕਿਸਤਾਨ ਨੇ ਖੁਦ ਵੀ ਮੰਨਿਆ ਕਿ ਇਹ ਅਸਲ ਵਿਚ ਹਮਲਾ ਹੋਇਆ ਹੈ। ਇਕ ਗੱਲ ਹੋਰ ਇਸ ਹਮਲੇ ਵਿਚ ਦੇਖਣ ਨੂੰ ਮਿਲੀ ਕਿ ਸਿੱਖ ਆਪਣੇ ਸੋਸ਼ਲ ਮੀਡੀਆ ਕੁਝ ਅਜਿਹੀਆਂ ਖਬਰਾਂ ਪੋਸਟ ਕਰ ਰਹੇ ਹਨ ਜੋ ਬਿਲਕੁਲ ਬੇਬੁਨਿਆਦ ਹਨ ਜਿਵੇਂ ਕਿ ਪਾਕਿਸਤਾਨ ਨੇ ਭਾਰਤ ਦੇ 5 ਲੜਾਕੂ ਜਹਾਜ ਸੁੱਟ ਲਏ ਜਾਂ ਹਮਲਾ ਹੋਇਆ ਹੀ ਨਹੀਂ। ਪਹਿਲੀ ਤੇ ਗੱਲ ਸਿੱਖਾਂ ਨੂੰ ਇਸ ਮਸਲੇ ਵਿਚ ਦੋਹਾਂ ਪਾਸਿਆਂ ਤੋਂ ਆ ਰਹੀਆਂ ਗਲਤ ਪ੍ਰਤਿਕਿਰਿਆਵਾਂ ਤੋਂ ਬਚਣਾ ਚਾਹੀਦਾ ਕਿਉਂਕਿ ਜੇ ਅੱਤਵਾਦੀਆਂ ਨੇ ਕਿਸੇ ਇਕ ਹੀ ਕੌਮ ਨੂੰ ਟਾਰਗੇਟ ਕੀਤਾ ਤਾਂ ਜਵਾਬ ਵਿਚ ਦੂਜੀ ਕੌਮ ਨੇ ਵੀ ਇਸ ਨੂੰ ਪੂਰੀ ਤਰਾਂ ਇਕ ਕੌਮ ਦਾ ਜਵਾਬੀ ਹਮਲਾ ਜਾਣ ਕੇ ਆਪਰੇਸ਼ਨ ਦਾ ਨਾਮ ਵੀ ਸਿੰਧੂਰ ਰੱਖਿਆ ਜੋ ਕਿ ਹਿੰਦੂ ਧਰਮ ਦੀਆਂ ਔਰਤਾਂ ਦੇ ਸੁਹਾਗ ਦੀ ਨਿਸ਼ਾਨੀ ਹੈ ਉਹ ਦੇ ਕੇ ਆਪਣੀ ਕਾਰਵਾਈ ਕੀਤੀ। ਕਿਰਿਆਵਾਂ ਪ੍ਰਤਿਕਿਰਿਆਵਾਂ ਵਿਚ ਸਿਖਾਂ ਨੂੰ ਇਕ ਖਾਸ ਗੱਲ ਦਾ ਧਿਆਨ ਦੇਣਾ ਚਾਹੀਦਾ ਕਿ ਕਿਸੇ ਤਰਾਂ ਦੀ ਵੀ ਜੰਗ ਜੇ ਛਿੜਦੀ ਹੈ ਤਾਂ ਆਪਣੇ ਪਰਿਵਾਰਾਂ ਦਾ ਖਿਆਲ ਕਰਿਆ ਜਾਵੇ ਤੇ ਸਹੀ ਤੇ ਸੁਰੱਖਿਅਤ ਜਗਾਂ ਚੁਣ ਕੇ ਉਸ ਪਾਸੇ ਨੂੰ ਤੁਰਿਆ ਜਾਵੇ ਨਾ ਕਿ ਸੋਸ਼ਲ ਮੀਡੀਆ ਦੀਆਂ ਬੇਬੁਨਿਆਦੀ ਗੱਲਾਂ ਵਿਚ ਆ ਕੇ ਬੇਤੁਕੀ ਬਿਆਨਬਾਜੀ ਚ ਉਲਝੇ ਰਹਿਣਾ ਪੰਜਾਬ ਇਕ ਬਾਡਰ ਸਟੇਟ ਹੈ ਤੇ ਜੰਗ ਲਗਦੀ ਹੈ ਤਾਂ ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਜਾਨੀ ਤੇ ਮਾਲੀ ਨੁਕਸਾਨ ਸਭ ਤੋਂ ਵੱਧ ਪੰਜਾਬੀਆਂ ਦਾ ਹੀ ਹੋਵੇਗਾ। ਪਾਕਿਸਤਾਨ ਵੀ ਹੁਣ ਚੁਪ ਕਰਨ ਵਾਲਾ ਨਹੀਂ ਹੈ। ਅਜਿਹਾ ਉਸ ਦੇ ਵਤੀਰੇ ਤੋਂ ਲੱਗ ਰਿਹਾ ਹੈ।

image

ਟਰੰਪ ਦੇ ਦਿੱਤੇ ਬਿਆਨ ਤੇ ਵੀ ਭਾਰਤੀ ਅੰਬੈਸੀ ਨੇ ਵਾਸ਼ੀਗਟਨ ਡੀਸੀ ਵਿਖੇ ਇਕ ਬਿਆਨ ਜਾਰੀ ਕੀਤਾ ਜਿਸ ਵਿਚ ਭਾਰਤ ਨੇ ਸਪਸ਼ਟ ਕਰ ਦਿੱਤਾ ਕਿ ਜੋ ਕਾਰਵਾਈ ਉਹਨਾਂ ਨੇ ਕੀਤੀ ਹੈ ਉਹ ਅੱਤਵਾਦ ਦਾ ਸਫਾਇਆ ਕਰਨ ਲਈ ਕੀਤੀ ਹੈ। India has cedible leads, technical inputs, testimony of the survivors and other evidence pointing towards the clear involvment of Pakistan-based terrorists in this attack. ਮਤਲਬ ਕਿ ਭਾਰਤ ਨੇ ਆਪਣੀ ਕਾਰਵਾਈ ਨੂੰ ਸਹੀ ਠਹਿਰਾਉਣ ਦੇ ਹਰੇਕ ਯਤਨ ਸ਼ੁਰੂ ਕਰ ਦਿੱਤੇ ਹਨ।

image

ਸ਼ਾਹਬਾਜ ਸ਼ਰੀਫ ਦੇ ਟਵੀਟ ਤੋਂ ਵੀ ਸਾਬਿਤ ਹੁੰਦਾ ਹੈ ਕਿ ਹੁਣ ਪਾਕਿਸਤਾਨ ਵੀ ਚੁਪ ਨਹੀਂ ਬੈਠੇਗਾ। ਸੋ ਖਾਸ ਅਪੀਲ ਪੂਰੇ ਪੰਜਾਬੀਆਂ ਨੂੰ ਹੈ ਕਿ ਜੰਗ ਦੇ ਹਾਲਤ ਵਿਚ ਆਪਣੀ ਜਾਨ ਮਾਲ ਦਾ ਖਿਆਲ ਕੀਤਾ ਜਾਵੇ ਤੇ ਕਿਸੇ ਵੀ ਹਾਲਤ ਵਿਚ ਅਫਵਾਹਾਂ ਤੋਂ ਬਚ ਕੇ ਅਸਲ ਸਚਾਈ ਨੂੰ ਖੋਜਿਆ ਜਾਵੇ।


ਕਾਰਲ ਜੁੰਗ(Carl Gustav jung) ਨੇ Sigmund Freud ਨਾਲ ਮਿਲ ਕੇ ਬਹੁਤ ਜਬਰਦਸਤ ਕੰਮ ਕੀਤਾ ਜੁੰਗ ਦਾ ਕਹਿਣਾ ਹੈ ਕਿ ਹਰ ਇਨਸਾਨ ਨੂੰ ਆਪਣੀ ਤਾਕਤ ਵਧਾਉਣੀ ਤੇ ਉਸਨੂੰ ਪਹਿਚਾਨਣਾ ਚਾਹੀਦਾ ਹੈ ਜਿਸ ਨਾਲ ਅਸੀਂ ਆਪਣੇ ਮਨ ਜਾਗਰੂਕ ਅਤੇ ਬੇਜਾਨ ਮਨ ਦੇ ਸਾਰੇ ਹਿੱਸਿਆ ਨੂੰ ਮਿਲਾ ਕੇ ਇਕ ਪੂਰੀ ਅਤੇ Balanced ਪਰਸਨੈਲਿਟੀ ਤਿਆਰ ਕਰਦੇ ਹਾਂ।

1. ਜੁੰਗ ਦਾ ਕਹਿਣਾ ਸੀ ਕਿ ਤੁਸੀਂ ਉਹੀ ਹੋ ਜੋ ਤੁਸੀਂ ਕਰਦੇ ਹੋ ਨਾ ਕਿ ਜੋ ਤੁਸੀਂ ਕਹਿੰਦੇ ਹੋ ਕਿ ਜੋ ਤੁਸੀਂ ਕਰੋਗੇ।

2.ਸਹੀ ਸਵਾਲ ਪੁੱਛਣਾ ਸਮੱਸਿਆ ਦਾ ਅੱਧਾ ਸਮਾਧਾਨ ਹੈ( ਇਹੀ ਸਵਾਲ ਜੇ ਸਰਕਾਰ ਕੋਲੋਂ ਪੁਛੇ ਜਾਣ ਤਾਂ ਕਈ ਮੁਸੀਬਤਾਂ ਆਉਣ ਦੀ ਨੋਬਤ ਹੀ ਨਹੀਂ ਆਵੇਗੀ)

3. ਹਰੇਕ ਵਿਅਕਤੀ ਦੇ ਕੋਲ ਅਜਿਹਾ ਅਨੁਭਵ ਜਾਂ ਗਿਆਨ ਹੁੰਦਾ ਹੈ। ਜੋ ਸਾਡੇ ਲਈ ਉਪਯੋਗੀ ਹੋ ਸਕਦਾ ਹੈ।ਸਾਨੂੰ ਹਮੇਸ਼ਾਂ ਦੁਸਰਿਆਂ ਕੋਲੋ ਸਿੱਖਣ ਲਈ ਤਿਆਰ ਰਹਿਣਾ ਚਾਹੀਦਾ ਹੈ।

4. ਹਰ ਮੁਲਾਕਾਤ ਇਕ ਅਵਸਰ ਹੈ ਜਿਸ ਨਾਲ ਅਸੀਂ ਕੁਝ ਨਵਾਂ ਸਿੱਖ ਸਕਦੇ ਹਾਂ।

5. ਜਿੰਨੀ ਦੇ ਰ ਤੁਸੀਂ ਅਵਚੇਤਨ ਨੂੰ ਚੇਤਨ ਨਹੀਂ ਬਣਾਉਂਦੇ ਇਹ ਤੁਹਾਡੇ ਜੀਵਨ ਨੂੰ ਨਿਰਦੇਸ਼ਿਤ ਕਰੇਗਾ ਅਤੇ ਤੁਸੀਂ ਇਸ ਨੂੰ ਭਾਗ ਕਹੋਗੇ।

6. ਕਿਸੀ ਚੀਜ ਨੂੰ ਗਹਰਾਈ ਨਾਲ ਸਮਝਣ ਅਤੇ ਉਸ ਤੇ ਵਿਚਾਰ ਕਰਨ ਤੇ ਮਿਹਨਤ ਲਗਦੀ ਹੈ। ਇਸੇ ਕਰਕੇ ਕਈ ਲੋਕ ਆਸਾਨੀ ਨਾਲ ਦੂਸਰਿਆਂ ਦਾ ਮੁਲਾਂਕਣ ਜਾਂ ਆਲੋਚਨਾ ਕਰਨਾ ਪਸੰਦ ਕਰਦੇ ਹਨ। ਬਿਨਾ ਪੂਰੀ ਗੱਲ ਜਾਣੇ

7.ਜਦੋਂ ਤੱਕ ਤੁਸੀਂ ਆਪਣੀ ਪਹਿਚਾਣ ਅਤੇ ਆਪਣ ਮੁਲ ਨੂੰ ਲੈ ਕੇ ਸਪੱਸ਼ਟ ਨਹੀਂ ਹੋ ਤਾਂ ਦੁਨੀਆ ਤੁਹਾਨੂੰ ਆਪਣੀ ਰਾਏ ਅਤੇ ਅਪੇਕਸ਼ਾਵਾਂ ਅਨੁਸਾਰ ਪਰਿਭਾਸ਼ਿਤ ਕਰਨ ਦੀ ਕੋਸ਼ਿਸ ਕਰੇਗੀ। ਇਸ ਲਈ ਇਹ ਜਰੂਰੀ ਹੈ ਕਿ ਅਸੀਂ ਖੁਦ ਨੂੰ ਜਾਣੀਏ ਅਤੇ ਆਪਣੀ ਪਹਿਚਾਣ ਖੁਦ ਬਣਾਈਏ।

ਇਹੀ ਹਾਲ ਸਿੱਖਾਂ ਦਾ ਇਸ ਵਕਤ ਹੈ। ਜਦੋਂ ਪਾਕਿਸਤਾਨ ਨੇ ਆਪਣੇ ਪੱਖ ਦੇ ਸਾਬਿਤ ਕਰਨਾ ਤਾਂ ਖਾਲਿਸਤਾਨੀ ਸ਼ਬਦ ਦੀ ਚੋਣ ਹੁੰਦੀ ਜਦੋਂ ਭਾਰਤ ਨੇ ਕਰਨਾ ਤਾਂ ਹਿੰਦੂਆਂ ਦਾ ਅਟੁੱਟ ਅੰਗ ਕਿਹਾ ਜਾਂਦਾ ਉਥੇ ਹੀ ਜਦੋਂ ਭਾਰਤ ਨੇ ਆਪਣੇ ਤੋਂ ਅਲਿਹਦਾ ਦਰਸਾਉਣਾ ਤਾਂ ਖਾਲਿਸਤਾਨੀ ਸ਼ਬਦ ਚੁਣਿਆ ਜਾਂਦਾ ਤੇ ਪਾਕਿਸਤਾਨ ਵੱਲੋਂ ਹਿੰਦੂਆਂ ਤੇ ਵੱਡੇ ਭਰਾ।

ਜੰਗਾਂ ਦੁਨੀਆਂ ਦੇ ਇਤਿਹਾਸ ਵਿਚ ਜਦੋਂ ਤੋਂ ਮਨੁੱਖ ਅੰਦਰ ਚੇਤਨਤਾ ਆਈ ਉਦੋਂ ਤੋਂ ਹੀ ਚਲ ਰਹੀਆਂ ਨੇ ਤੇ ਅਗਾਂਹ ਵੀ ਚੱਲਣਗੀਆਂ। ਤੁਹਾਡਾ ਫਰਜ ਇਹ ਹੈ ਕਿ ਤੁਸੀਂ ਅਜਿਹੀ ਕਿਸੇ ਸਥਿਤੀ ਵਿਚ ਜਾਣ ਤੋਂ ਪਹਿਲਾਂ ਹੀ ਸਹੀ ਸਵਾਲ ਪੈਦਾ ਕਰੋ ਤੇ ਜਿੰਮੇਵਾਰ ਵਿਅਕਤੀਆਂ ਦੀ ਜਵਾਬਦੇਹੀ ਕਰੋ ਅੱਧੀ ਜੰਗ ਉਥੇ ਟਲ ਜਾਵੇਗੀ।

ਸੁਰਜੀਤ ਸਿੰਘ ਜਰਮਨੀ (ਡਾ.)


Posted By: 5aab.media