ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਫਰੈਂਕਫਰਟ ਜਰਮਨੀ ਵਿੱਚ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।

ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਫਰੈਂਕਫਰਟ ਜਰਮਨੀ ਵਿੱਚ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।

ਵਾਰਿਸ ਪੰਜਾਬ ਦੇ ਜਥੇਬੰਦੀ ਦੀ ਫਰੈਂਕਫਰਟ ਇਕਾਈ ਨੇ ਸਥਾਪਿਤ ਹੁੰਦੇ ਹੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ। ਸ਼ੁਕਰਾਨਾ ਸਮਾਗਮ ਬੜੀ ਧੂਮ ਧਾਮ ਨਾਲ ਮਨਾਇਆ।

ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਪਿਛਲੇ ਦਿਨੀ ਸਥਾਪਿਤ ਕੀਤੇ ਜਰਮਨੀ ਵਿਖੇ ਪਹਿਲੀ ਇਕਾਈ ਫਰੈਂਕਫਰਟ ਦੇ ਮੈਂਬਰਾਂ ਨੇ ਮੁੱਖ ਸੇਵਾਦਾਰ ਗੁਰਵਿੰਦਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਬਹੁਤ ਹੀ ਉਤਸ਼ਾਹ ਨਾਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆ ਸਮਾਗਮ ਉਲਿਕਿਆ ਸੀ। ਜੋ ਕਿ ਬੜੀ ਹੀ ਧੂਮ ਧਾਮ ਨਾਲ ਸਿਰੇ ਚੜ੍ਹਿਆ।  ਗੁਰਵਿੰਦਰ ਸਿੰਘ (ਝਾਮਕਾ) ਮੁਖ ਸੇਵਾਦਾਰ ਇਕਾਈ ਫਰੈਂਕਫਰਟ ਨੇ ਪੰਜ ਆਬ ਅਦਾਰੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੱਲ੍ਹ ਦੇ ਦਿਨ ਮੀਂਹ ਦਾ ਮੌਸਮ ਹੋਣ ਦੇ ਬਾਵਯੂਦ ਵੀ ਨੌਜਵਾਨਾਂ ਵਿਚ ਇਤਨਾ ਜੋਸ਼ ਸੀ ਕਿ ਤਕਰੀਬਨ ੨ ਵਜੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਔਫਨਬਾਖ ਦੇ ਹਾਲ ਵਿਚ ਬੈਠਣ ਦੀ ਥਾਂ ਘਟ ਗਈ ਸੀ। ਤੇ ਬਹੁਤਾਂਤ ਸੰਗਤ ਨੂੰ ਲੰਗਰ ਹਾਲ ਵਿਚ ਬੈਠ ਕੇ ਆਏ ਬੁਲਾਰਿਆਂ ਨੂੰ ਸੁਣਨਾ ਪਿਆ। ਭਾਈ ਜਗਤਾਰ ਸਿੰਘ ਮਾਹਲ(ਮੁੱਖ ਸੇਵਾਦਾਰ ਜਰਮਨੀ) ਤੋਂ ਬਾਅਦ ਭਾਈ ਜਸਕਰਨ ਸਿੰਘ ਮਨਹਾਇਮ ਵਾਲੇ  ਸੰਗਤਾਂ ਨੂੰ ਸੰਬੋਧਿਤ ਹੋਏ ਜਿਹਨਾਂ ਨੂੰ ਕੱਲ੍ਹ ਇਕਾਈ ਫਰੈਂਕਫਰਟ ਦੇ ਜਨਰਲ ਸਕੱਤਰ ਦੀ ਸੇਵਾ ਮਿਲੀ ਹੈ, ਉਹਨਾਂ ਤੋਂ ਬਾਅਦ ਭਾਈ ਅਵਤਾਰ ਸਿੰਘ (ਬੱਬਰ)ਮੁਖੀ ਬੱਬਰ ਖਾਲਸਾ ਜਰਮਨੀ, ਭਾਈ ਕੁਲਦੀਪ ਸਿੰਘ (ਹੈਪੀ) ਸਾਬਕਾ ਮੁਖੀ ਬੱਬਰ ਖਾਲਸਾ ਇੰਟਰਨੈਸ਼ਨਲ , ਭਾਈ ਹਰਮੀਤ ਸਿੰਘ (ਲੇਹਲ) ਮੁੱਖੀ ਦਲ ਖਾਲਸਾ ਜਰਮਨੀ, ਭਾਈ ਅੰਗਰੇਜ ਸਿੰਘ(ਦਲ ਖਾਲਸਾ), ਭਾਈ ਕੰਵਲਜੀਤ ਸਿੰਘ (ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਔਫਨਬਾਖ, ਬਾਬਾ ਪ੍ਰਭਜੋਤ ਸਿੰਘ (ਮੀਤ ਪ੍ਰਧਾਨ) ਅਕਾਲੀ ਦਲ (ਵਾਰਿਸ ਪੰਜਾਬ ਦੇ ਜਰਮਨੀ)। ਇਹਨਾਂ ਬੁਲਾਰਿਆ ਨੇ ਸੰਗਤਾਂ ਨੂੰ ਸੰਬੋਧਿਤ ਹੋ ਆਪਣੇ ਵਿਚਾਰ ਦਿੱਤੇ। ਅਤੇ ਗੁਰੂ ਕੀ ਹਜੂਰੀ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਹਰ ਤਰੀਕੇ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਕਾਈ ਦੇ ਹਰੇਕ ਮੈਂਬਰ ਸਾਹਿਬਾਨ ਨੇ ਬਹੁਤ ਹੀ ਵਧੀਆ ਤਰੀਕੇ ਆਪਣੀ ਜਿੰਮੇਵਾਰੀ ਨਿਭਾਈ। ਵੀਰਾਂ ਦੇ ਨਾਲ ਨਾਲ ਭੈਣਾ ਤੇ ਮਾਤਾਵਾਂ ਨੇ ਬਹੁਤ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ। ਪ੍ਰਧਾਨ ਗੁਰਵਿੰਦਰ ਦਾ ਕਹਿਣਾ ਸੀ ਕਿ ਉਹਨਾਂ ਨੇ ਮੁੱਖ ਸੇਵਾਦਾਰ ਜਗਤਾਰ ਸਿੰਘ ਮਾਹਲ ਨਾਲ ਗੱਲਬਾਤ ਕੀਤੀ ਹੈ ਕਿ ਜਿਤਨਾ ਜੋਸ਼ ਸਾਡੀਆਂ ਭੈਣਾਂ, ਮਾਤਾਵਾਂ ਵਿਚ ਇਸ ਜਥੇਬੰਦੀ ਨਾਲ ਜੁੜਨ ਨੂੰ ਲੈ ਕੇ ਹੈ ਆਉਣ ਵਾਲੇ ਸਮੇਂ ਵਿਚ ਇੱਕ ਇਸਤਰੀ ਵਿੰਗ ਸਥਾਪਿਤ ਕਰਨ ਦੀ ਵੀ ਆਸ ਹੈ। ਜੋ ਕਿ ਬਹੁਤ ਜਲਦੀ ਹੋਂਦ ਵਿਚ ਆ ਸਕਦਾ ਹੈ। 

ਜਗਤਾਰ ਸਿੰਘ ਮਾਹਲ ਨੇ ਮੁੱਖ ਸੇਵਾਦਾਰ ਜਰਮਨੀ ਹੋਣ ਦੇ ਨਾਤੇ  ਸਤਪਾਲ ਸਿੰਘ ਪੱਡਾ, ਗਗਨ ਔਜਲਾ, ਜਗਜੀਤ ਸਿੰਘ ਸੰਧੂ ਭਾਈ ਅਵਤਾਰ ਸਿੰਘ (ਬੱਬਰ)ਮੁਖੀ ਬੱਬਰ ਖਾਲਸਾ ਜਰਮਨੀ, ਭਾਈ ਕੁਲਦੀਪ ਸਿੰਘ (ਹੈਪੀ) ਸਾਬਕਾ ਮੁਖੀ ਬੱਬਰ ਖਾਲਸਾ ਇੰਟਰਨੈਸ਼ਨਲ , ਭਾਈ ਹਰਮੀਤ ਸਿੰਘ (ਲੇਹਲ) ਮੁੱਖੀ ਦਲ ਖਾਲਸਾ ਜਰਮਨੀ, ਭਾਈ ਅੰਗਰੇਜ ਸਿੰਘ(ਦਲ ਖਾਲਸਾ), ਭਾਈ ਕੰਵਲਜੀਤ ਸਿੰਘ (ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਔਫਨਬਾਖ, ਬਾਬਾ ਪ੍ਰਭਜੋਤ ਸਿੰਘ (ਮੀਤ ਪ੍ਰਧਾਨ) ਅਕਾਲੀ ਦਲ (ਵਾਰਿਸ ਪੰਜਾਬ ਦੇ ਜਰਮਨੀ) ਸਮੇਤ ਸਮੁੱਚੀ ਇਕਾਈ ਫਰੈਂਕਫਰਟ ਤੇ ਆਈਆਂ ਹੋਈਆਂ ਸਮੂਹ ਸੰਗਤਾ  ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।  


image
 
image
image
image
image
image
image
image


Posted By: 5aab.media