ਸੀਜ਼ਨ 2025 ਦਾ ਪਲੇਠਾ ਮੇਲਾ ਜਾਹੋ ਜਲਾਲ ਨਾਲ ਸੰਪੰਨ
- ਖੇਡ
- 24 Jun,2025
ਘਲੋਟੀ ਕਬੱਡੀ ਕਲੱਬ ਫ਼ਰੈਂਕਫ਼ੋਰਟ ਵੱਲੋਂ ਬੀਤੇ ਕੱਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜੋ ਇਕ ਚੜਦੀ ਕਲਾ ਵਾਲੇ ਮੇਲੇ ਦਾ ਰੂਪ ਧਾਰ ਗਿਆ । ਖਾਲਸਾਈ ਨਿਸ਼ਾਨ ਸਾਹਿਬਾਂ ਦੀ ਛਾਂਵੇ ਤੇ ਸ਼ਹੀਦ ਸਿੰਘਾਂ ਦੇ ਬੈਨਰਾਂ ਦੀ ਰਹਿਨੁਮਾਈ ਹੇਠ ਕਰਵਾਏ ਗਏ ਮੇਲੇ ਵਿਚ ਕਈ ਬੀਰ ਰਸੀ ਰੰਗ ਵੇਖਣ ਨੂੰ ਮਿਲੇ ! ਜਲਾਵਤਨੀ ਸਿੰਘਾਂ ਤੇ ਸ਼ਹੀਦ ਪਰਿਵਾਰਾਂ ਨੇ ਬੜੇ ਉਤਸ਼ਾਹ ਨਾਲ ਮੇਲੇ ਵਿਚ ਸ਼ਿਰਕਤ ਕੀਤੀ ! ਨੌਜਵਾਨ ਕਬੱਡੀ ਖਿਡਾਰੀਆਂ ਨੇ ਸ਼ਹੀਦ ਭਾਈ ਪਰਮਜੀਤ ਸਿੰਘ ਜੀ ਪੰਜਵੜ ਜਨਰਲ ਖਾਲਿਸਤਾਨ ਕਮਾਂਡੋ ਫੋਰਸ ਦੇ ਨਾਮ ਤੇ ਤਸਵੀਰ ਵਾਲੀਆਂ ਟੀ ਸ਼ਰਟਾਂ ਪਾ ਕਿ ਆਪਣੇ ਯੋਧੇ ਜਰਨੈਲ ਨੂੰ ਯਾਦ ਕੀਤਾ !
ਮੇਲੇ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਬਗੈਰ ਸਕਿਓਰਟੀ ਦੇ ਬੜੇ ਡਸਿਪਲਨ ਨਾਲ ਸਾਰਾ ਕਾਰਜ ਚੱਲਿਆ ! ਸਾਰੇ ਵੀਰਾਂ ਨੇ ਬੜੇ ਸੁਚੱਜੇ ਤਰੀਕੇ ਨਾਲ ਸਾਥ ਦਿੱਤਾ ! ਸੋਹਣਾ ਗਰਮੀ ਵਾਲਾ ਦਿਨ ਹੋਣ ਕਾਰਨ ਵੀ ਮੇਲਾ ਅਖੀਰ ਤੱਕ ਬੱਝਾ ਰਿਹਾ ! ਬਜ਼ੁਰਗਾਂ ਬੀਬੀਆਂ ਤੇ ਬੱਚਿਆਂ ਨੇ ਵੀ ਮੇਲੇ ਦਾ ਖੂਬ ਅਨੰਦ ਮਾਣਿਆ ! ਮੁੱਕਦੀ ਗੱਲ ਕੀ ਐਤਵਾਰ ਦਾ ਮੇਲਾ ਯਾਦਗਾਰੀ ਹੋ ਗੁਜ਼ਰਿਆ ! ਪਹਿਲਾ ਇਨਾਮ ਦਸਮੇਸ਼ ਕਬੱਡੀ ਕਲੱਬ ਹੌਲੈਂਡ ਨੇ ਜਿੱਤਿਆ ਤੇ ਨਾਰਵੇ ਦੀ ਟੀਮ ਦੂਜੇ ਸਥਾਨ ਤੇ ਰਹੀ !
ਚੜਦੀ ਕਲਾ ਵਾਲੇ ਇਸ ਮੇਲੇ ਦਾ ਅਯੋਜਨ ਕਰਨ ਵਾਲੇ ਵੀਰ ਦਵਿੰਦਰ ਸਿੰਘ ਘਲੋਟੀ ਹੋਣਾ ਦਾ ਧੰਨਵਾਦ ਜਿਹਨਾਂ ਨੇ ਪੰਜਾਬ ਤੋ ਹਜਾਰਾਂ ਮੀਲ ਦੂਰ ਜਰਮਨ ਦੇ ਸ਼ਹਿਰ ਫਰੈਂਕਫ਼ੋਰਟ ਵਿਖੇ ਪੰਜਾਬ ਵਰਗਾ ਮਹੌਲ ਸਿਰਜ ਕੇ ਲੋਕਾਂ ਨੂੰ ਵਾਹ ਵਾਹ ਕਰਨ ਲਾ ਦਿੱਤਾ ! ਗੱਲ ਕੀ ਮੇਲੇ ਦੀਆਂ ਰੌਣਕਾਂ ਤੇ ਹਰ ਕੋਈ ਬਾਗੋ ਬਾਗ ਨਜ਼ਰ ਆਇਆ !
ਸੋ ਇਕ ਵਾਰ ਫਿਰ ਘਲੋਟੀ ਕੱਬਡੀ ਕਲੱਬ ਤੇ ਸਹਿਯੋਗੀ ਸੱਜਣਾਂ ਦਾ ਕੋਟਾਨ ਕੋਟਿ ਧੰਨਵਾਦ ਜਿੰਨਾਂ ਨੇ ਆਪਣੇ ਭਾਈਚਾਰੇ ਲਈ ਏਡੇ ਵਿਸ਼ਾਲ ਰੌਣਕ ਮੇਲੇ ਦਾ ਆਯੋਜਨ ਕੀਤਾ । ਵਾਹਿਗੁਰੂ ਕਰੇ ਇਹ ਰੌਣਕ ਮੇਲੇ ਏਸੇ ਤਰਾਂ ਲਗਦੇ ਰਹਿਣ ! ਪੰਜਾਬ ਪੰਜਾਬੀਅਤ ਸਦੈਵ ਜ਼ਿੰਦਾਬਾਦ ਰਹੇ !
ਬਿੱਟੂ ਅਰਪਿੰਦਰ ਸਿੰਘ
ਫਰੈਂਕਫ਼ੋਰਟ
ਜਰਮਨ
Posted By:
5aab.media
Leave a Reply