ਪਰਮਿੰਦਰ ਸਿੰਘ ਸ਼ੋਂਕੀ 1984 ਦੀ ਕਿਤਾਬਾਂ
- ਖੇਡ
- 01 Jun,2025
ਚੁਰਾਸੀਵਿਆਂ ਦੇ ਸਿੱਖ ਸੰਘਰਸ਼ ਨੂੰ ਜਾਨਣ/ਸਮਝਣ ਅਤੇ ਇੱਕ ਠੋਸ ਰਾਏ ਬਣਾਉਣ ਲਈ ਅਸੀਂ ਪਿਛਲੇ ਕੁਝ ਸਾਲਾਂ ਤੋਂ ਪਾਠਕਾਂ ਨੂੰ ਉਹ ਕਿਤਾਬਾਂ ਦੇਣ ਦੀ ਕੋਸ਼ਸ਼ ਕਰ ਰਹੇ ਹਾਂ, ਜੋ ਨਾ ਸਿਰਫ ਇੱਕ ਮਜ਼ਬੂਤ ਇਤਿਹਾਸਿਕ ਪੱਖ ਨੂੰ ਉਜਾਗਰ ਕਰਦੀਆਂ ਹੋਣ, ਬਲਕਿ ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਇਸ ਵਿਸ਼ੇ ਤੇ ਆਪਣੀ ਇੱਕ ਨਿੱਗਰ ਤੇ ਨਿਰਪੱਖ ਰਾਏ ਬਣਾਉਣ ਵਿੱਚ ਵੀ ਕਾਮਯਾਬ ਹੋ ਸਕੇ. ਹਾਲਾਂਕਿ ਇਹ ਕਾਰਜ ਕਰਦਿਆਂ ਮੈਂ ਬਹੁਤ ਸਾਰੇ ਦਿਸਦੇ/ਅਣਦਿਸਦੇ ਆਪਣੇ ਵਿਰੋਧੀ ਵੀ ਬਣਾਏ ਹਨ, ਲੋਕਾਂ ਨਾਲ ਬਹਿਸ ਬਾਜ਼ੀ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਕਾਰੋਬਾਰ ਨੂੰ ਨਿਸ਼ਾਨਾ ਬਣਾਇਆ, ਦੁਕਾਨਦਾਰਾਂ ਨਾਲ ਰੋਸੇ/ਗਿਲੇ ਹੋਏ, ਸਾਜ਼ਿਸ਼ਾਂ ਹੋਈਆਂ, ਪਰ ਹੁਣ ਤੱਕ ਆਪਾਂ ਡਟੇ ਹੋਏ ਹਾਂ ਤੇ ਕਿਸੇ ਦੀ ਵੀ ਪ੍ਰਵਾਹ ਨਾ ਕੀਤੇ ਬਗੈਰ ਆਪਣੇ ਕੰਮ ਪ੍ਰਤੀ ਜ਼ਿੰਮੇਵਾਰ ਹਾਂ. ਮੇਰਾ ਸ਼ੁਰੂ ਤੋਂ ਹੀ ਇਹ ਨਿਸ਼ਾਨਾ ਰਿਹਾ ਹੈ ਕਿ ਸਿੱਖ ਪੰਥ ਨੂੰ ਬਿਰਤਾਂਤਾਂ ਪੱਧਰ ਤੇ ਏਨਾ ਮਜ਼ਬੂਤ ਕਰਨਾ ਹੈ ਕਿ ਕੋਈ ਵੀ ਵਿਰੋਧੀ ਧਿਰ/ਸਖਸ ਜਾਂ ਸੰਸਥਾ ਤੋਂ ਲੈ ਕੇ ਵਿਚਾਰਧਾਰਾ/ਦਰਸ਼ਨ ਤੱਕ ਇਸ ਨਾਲ ਆਢਾ ਲੈਣ ਤੋਂ ਪਾਸਾ ਵੱਟੇ. ਇਸ ਉਦੇਸ਼ ਦੇ ਤਹਿਤ ਹੀ ਅਸੀਂ ਜੋ ਕੁਝ ਝੱਲਿਆ, ਮੈਂ ਉਸ ਦਾ ਜ਼ਿਕਰ ਕਦੀ ਕਿਤੇ ਨਹੀਂ ਕੀਤਾ, ਪਰ ਇਹ ਸਭ ਇਸ ਰਾਹ ਦੀਆਂ ਪਛਾਣਾਂ ਹਨ. ਜਦ ਤੁਸੀਂ ਠੰਢੇ ਪੈ ਚੁੱਕੇ ਲਹੂ ਚ ਜਾਨ ਪਾਉਣ ਵਾਲੇ ਰਾਹ ਤੇ ਤੁਰਦੇ ਹੋ ਤਾਂ ਤੁਹਾਡਾ ਵਿਰੋਧ ਯਕੀਨਨ ਲਾਜ਼ਮੀ ਹੋ ਜਾਂਦਾ ਹੈ. ਪਰ ਖ਼ੈਰ… ਚੁਰਾਸੀ ਦੇ ਸਮੁੱਚੇ ਦੌਰ ਨਾਲ ਸੰਬੰਧਿਤ ਇਹ ਕਿਤਾਬਾਂ ਏਨੀਆਂ ਮਹੱਤਵਪੂਰਨ ਹਨ ਕਿ ਇਨ੍ਹਾਂ ਵਿੱਚੋਂ ਕੋਈ ਵੀ ਇੱਕ ਪੜ੍ਹੇ ਬਗੈਰ ਛੱਡਣਾ ਤੁਹਾਡੀ ਇਸ ਵਿਸ਼ੇ ਪ੍ਰਤੀ ਸਮਝ ਤੇ ਸਵਾਲੀਆ ਚਿੰਨ੍ਹ ਲਗਾ ਸਕਦਾ ਹੈ. ਇਸ ਲਈ ਜ਼ਿੰਦਗੀ ਚ ਕਦੀ ਸਬੱਬ ਬਣੇ ਤਾਂ ਇਹ ਕਿਤਾਬਾਂ ਜ਼ਰੂਰ ਪੜ੍ਹਨਾ. ਇਹ ਕਿਤਾਬਾਂ ਖ਼ਰੀਦਣ ਲਈ ਤੁਸੀਂ ਸਾਡੀ ਵੈਬਸਾਈਟ https://rethinkbooks.in/ ਤੇ ਵੀ ਜਾ ਸਕਦੇ ਹੋ. ~ਪਰਮਿੰਦਰ ਸਿੰਘ ਸ਼ੌਂਕੀ
Posted By:
5aab.media
Leave a Reply