ਗਿਆਨੀ ਸਿਮਰਨਜੀਤ ਸਿੰਘ ਕਰਨਾਲ ਇੰਦਰੀ

ਗਿਆਨੀ ਸਿਮਰਨਜੀਤ ਸਿੰਘ ਕਰਨਾਲ ਇੰਦਰੀ

ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸੰਗਤ ਨੂੰ ਬੇਨਤੀ ਹੈ ਆਪਣੇ ਨਜ਼ਦੀਕੀ ਗੁਰੂ ਘਰਾਂ ਦੇ ਅੰਦਰ ਇਸ ਨੌਜਵਾਨ ਕਥਾਵਾਚਕ ਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ


ਭਾਈ ਸਿਮਰਨਜੀਤ ਸਿੰਘ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿੱਚ ਪ੍ਰਚਾਰਕ ਸਿੰਘ ਹਨ। ਅਤੇ ਗੁਰਬਾਣੀ ਦੀ ਕਥਾ ਵਿਚਾਰ ਸ਼ਬਦ ਵਿਚਾਰ ਇਤਿਹਾਸਕ ਵਿਚਾਰਾਂ ਦੀ ਸਾਂਝ ਪਾਉਂਦੇ । ਇਸ ਤੋਂ ਇਲਾਵਾ ਗੁਰਮਤ ਕੈਂਪ ਰਾਹੀ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਅਤੇ ਰਹਿਤ ਮਰਿਆਦਾ ਅਤੇ ਅਨੇਕ ਪ੍ਰਕਾਰ ਦੀਆਂ ਮਾਡਰਨ ਸਮੇਂ ਦੀਆਂ ਚੀਜ਼ਾਂ ਬਾਰੇ ਅਤੇ ਮਨੁੱਖ ਦੇ ਸੁਭਾਵ ਬਾਰੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ। ਹਰਿਆਣੇ ਦੇ ਵੱਖ-ਵੱਖ ਥਾਵਾਂ ਜਿਵੇਂ ਪੰਚਕੁਲਾ ਗੁਰਦੁਆਰਾ ਨਾਢਾ ਸਾਹਿਬ, ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਅੰਬਾਲਾ, ਗੁਰਦੁਆਰਾ ਸਾਹਿਬ ਪਾਤਸ਼ਾਹ ਛੇਵੀਂ ਕੁਰਸ਼ੇਤਰ, ਨਾਰਨੋਲ ਵੀ ਬੱਚਿਆਂ ਦਾ ਗੁਰਮਤ ਕੈਂਪ ਲਗਾ ਕੇ ਗੁਰਬਾਣੀ ਦੀ ਸੋਝੀ ਦਿੱਤੀ ਗਈ ਅਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ੧ ਮੰਜੀ ਸਾਹਿਬ ਕਰਨਾਲ ਗੁਰਦੁਆਰਾ ਬੰਗਲਾ ਸਾਹਿਬ ਰੋਹਤਕ ਅਤੇ ਹੋਰ ਅਨੇਕ ਪ੍ਰਕਾਰ ਅਤੇ ਹੋਰ ਗੁਰਧਾਮਾਂ ਵਿੱਚ ਕਥਾ ਦੇ ਰਾਹੀਂ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਜਾਂਦੀ ਹੈ ਅਤੇ ਗੁਰਮਤ ਕੈਂਪ ਵੀ ਸਜਾਏ ਗਏ ਹਨ।


Posted By: 5aab.media