2 ਜੂਨ 1984
- ਖੇਡ
- 02 Jun,2025
2ਜੂਨ1984 2ਜੂਨ ਨੂੰ ਸ, ਕੁਲਬੀਰ ਸਿੰਘ ਭਾਈ ਸ਼ੇਰ ਸਿੰਘ ਸਵੇਰੇ ਤਕਰੀਬਨ 6-30ਵੱਜੇ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆ ਗਿਆ। ਉਹ ਦਫ਼ਤਰ ਦਾ ਕੰਮ ਜ਼ਰੂਰੀ ਨਿਪਟਾ ਕੇ ਸਵੇਰੇ7-30ਵੱਜੇ ਸ਼ਰ੍ਹਾ ਦੇ ਕਮਰਾ ਨੰ 40 ਵਿਚ ਗਿਆ ਤਾਂ ਦੇਖਿਆ ਕਿ ਉੱਥੇ ਚਾਰ ਪੰਜ ਲਾਸ਼ਾਂ ਰੱਖੀਆਂ ਹੋਈਆਂ ਸਨ ਉਨ੍ਹਾਂ ਉੱਪਰ ਉਨ੍ਹਾਂ ਦੀਆਂ ਹੀ ਦਸਤਾਰਾਂ। ਲਾਹ ਕੇ ਉਨ੍ਹਾਂ ਉੱਪਰ ਦਿਤੀਆਂ ਸਨ। ਉਨ੍ਹਾਂ ਵਿਚੋਂ ਇਕ ਲਾਸ਼ ਸ, ਬਲਬੀਰ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਸਪੈਕਟਰ ਦੀ ਸੀ। ਕੁਝ ਸਮੇਂ ਬਾਅਦ ਸਾਰੀਆਂ ਲਾਸ਼ਾਂ ਇਕ ਪਾਰਟੀ ਪੋਸਟ ਮਾਰਟਮ ਵਾਸਤੇ ਲੈਣ ਆਈ। ਪਰ ਮਹਿੰਗਾ ਸਿੰਘ ਤੇ ਭਿਡਰਾਵਾਲੇ ਦੇ ਸਾਥੀਆਂ ਦੀਆਂ ਲਾਸ਼ਾਂ ਨਾ ਦਿਤੀਆਂ। ਮੰਜੀ ਸਾਹਿਬ ਦੇ ਨੇੜੇ ਉਹਨਾਂ ਦਾ ਸਸਕਾਰ ਕਰ ਦਿੱਤਾ ਗਿਆ। ਇੱਥੇ ਪ੍ਰਧਾਨ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਕੰਪਲੈਕਸ ਵਿੱਚ ਸਸਕਾਰ ਰੋਕਣਾ ਚਾਹੀਦਾ ਸੀ ਪਰ ਖੁਦ ਵੀ ਸ਼ਾਮਲ ਹੋਏ।
2ਜੂਨ ਨੂੰ ਸਵੇਰੇ ਦਸ ਵੱਜੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼੍ਰੋਮਣੀ ਕਮੇਟੀ ਆਪਣੇ ਦਫਤਰ ਪਹੁੰਚੇ । ਪ੍ਰਧਾਨ ਸਾਹਿਬ ਨੇ ਰਸਤੇ ਵਿਚ ਆਈਆਂ ਕਠਿਨਾਈਆਂ ਬਾਰੇ ਦੱਸਿਆ ਗਿਆ। ਕਿ ਜਲ੍ਹਿਆਂ ਵਾਲੇ ਬਾਗ ਦੇ ਨੇੜੇ ਉਹਨਾਂ ਨਾਲ ਬਹੁਤ ਬਦਸਲੂਕੀ ਕੀਤੀ ਗਈ। ਉਨ੍ਹਾਂ ਇਹ ਵੀ ਦਸਿਆ ਕਿ ਜਦ ਅਸੀਂ ਬ੍ਰਹਮ ਬੂਟੇ ਨਜ਼ਦੀਕ ਪਹੁੰਚੇ ਤਾਂ ਪੁਲਿਸ ਨੇ ਸਾਨੂੰ ਕਿਹਾ ਕਿ ਤੁਸੀਂ ਅੰਦਰ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਨਹੀਂ ਜਾ ਸਕਦੇ ਤਾਂ ਕੋਹੜਾ ਸਾਹਿਬ ਨੇ ਕਿਹਾ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਾਂ ਮੈਂ ਅੰਦਰ ਜਾਣਾ ਹੈ ਬੇਸ਼ੱਕ ਤੁਸੀਂ ਸੀ, ਆਰ, ਪੀ, ਐਫ਼ ਮੈਨੂੰ ਗੋਲੀ ਮਾਰੀ ਦਿਓ। ਉਥੋਂ ਪ੍ਰਧਾਨ ਸਾਹਿਬ ਧੱਕੇ ਨਾਲ ਕੰਪਲੈਕਸ ਅੰਦਰ ਦਾਖਲ ਹੋ ਗਏ। ਜਦ ਪ੍ਰਧਾਨ ਸਾਹਿਬ ਦਫ਼ਤਰ ਸ਼੍ਰੋਮਣੀ ਕਮੇਟੀ ਪਹੁੰਚੇ ਤਾਂ ਬਹੁਤ ਹੀ ਬੈਚੇਨੀ ਨਜ਼ਰ ਆ ਰਹੇ ਸਨ। ਫਿਰ ਉਨ੍ਹਾਂ ਨੇ ਚਾਹ ਪੀਤੀ। ਉਸ ਤੋਂ ਬਾਅਦ ਪ੍ਰਧਾਨ ਸਾਹਿਬ ਨੇ ਡੀ, ਸੀ, ਅਤੇ ਐਸ,ਐਸ,ਪੀ ਅਮ੍ਰਿਤਸਰ ਨਾਲ ਗੱਲਬਾਤ ਕਾਇਮ ਕਰ ਕੇ ਲਾਸ਼ਾਂ ਸਬੰਧਤ ਪਰਿਵਾਰਾਂ ਨੂੰ ਦੈਣ ਲਈ ਕਿਹਾ। ਫਿਰ ਉਹ ਗੰਭੀਰ ਸੋਚ ਵਿੱਚ ਡੁੱਬੇ ਹੋਏ ਸਨ ਰਾਤ ਨੂੰ ਕੋਹੜਾ ਸਾਹਿਬ ਆਪਣੇ ਘਰ ਚਲੇ ਗਏ ਕਿਉਂਕਿ ਜਿਸ ਰਾਸਤੇ ਬਾਗ਼ ਵਾਲੇ ਪਾਸੇ ਸੀ,ਆਰ ਪੀ ਐਫ਼ ਅਜੇ ਅੱਗੇ ਨਹੀਂ ਆਈ ਸੀ।
Posted By:
5aab.media
Leave a Reply