ਸੂਬਾ ਸਰਹੰਦ ਦੇ ਭੋਗ 'ਤੇ ਭਿੰਡਰਾਂਵਾਲਾ ਫੈਡਰੇਸ਼ਨ ਵੱਲੋਂ ਵਿਰੋਧ, ਭਾਈ ਰਣਜੀਤ ਸਿੰਘ ਗ੍ਰਿਫ਼ਤਾਰ
- ਪੰਜਾਬੀ
- 27 Sep,2025
ਅੰਮ੍ਰਿਤਸਰ, 27 ਸਤੰਬਰ : ਮੁਗਲ ਹਾਕਮਾਂ ਦੀ ਤਰਜ਼ 'ਤੇ ਜ਼ੁਲਮ ਕਰਨ ਵਾਲੇ ਪੁਲਿਸ ਅਧਿਕਾਰੀ ਸੂਬਾ ਸਰਹੰਦ ਦੇ ਅੰਤਿਮ ਭੋਗ ਮੌਕੇ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਭਾਈ ਭੁਪਿੰਦਰ ਸਿੰਘ ਛੇ ਜੂਨ, ਅਤੇ ਹੋਰ ਸੇਵਾਦਾਰਾਂ ਨੇ ਪੰਥਕ ਗੁੱਸੇ ਦੀ ਪ੍ਰਤੀਕਸ਼ਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ।
ਸੂਬਾ ਸਰਹੰਦ ਦੇ ਰਿਸ਼ਤੇਦਾਰਾਂ ਨੂੰ ਸਿੱਧਾ ਸੰਬੋਧਨ ਕਰਦਿਆਂ ਇਨ੍ਹਾਂ ਸਿੰਘਾਂ ਨੇ ਸੂਬੇ ਦੇ ਸਾਬਕਾ ਜ਼ੁਲਮਾਂ ਦੀ ਗਵਾਹੀ ਦਿੱਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਮਕਬੂਲਪੁਰਾ ਥਾਣੇ 'ਚ ਗ੍ਰਿਫ਼ਤਾਰ ਕਰ ਲਿਆ, ਹਾਲਾਂਕਿ ਸ਼ਾਮ ਨੂੰ ਸਾਰੇ ਆਗੂਆਂ ਨੂੰ ਰਿਹਾ ਕਰ ਦਿੱਤਾ ਗਿਆ।
ਇਹ ਭੋਗ ਇੱਕ ਲੁਕਵੇ ਤਰੀਕੇ ਨਾਲ ਅੰਮ੍ਰਿਤਸਰ ਦੇ ਨੇੜਲੇ ਇਲਾਕੇ ਵੱਲ੍ਹਾ ਵਿਖੇ ਹੋ ਰਹੀ ਸੀ, ਜਿਸ ਦੀ ਖ਼ਬਰ ਮਿਲਦੇ ਹੀ ਫੈਡਰੇਸ਼ਨ ਆਗੂ ਮੌਕੇ 'ਤੇ ਪਹੁੰਚ ਗਏ। ਉਥੇ ਉਨ੍ਹਾਂ ਨੇ "ਜਿੰਦਾ ਸ਼ਹੀਦ ਭਾਈ ਸੰਦੀਪ ਸਿੰਘ ਸੰਨੀ ਜ਼ਿੰਦਾਬਾਦ" ਦੇ ਨਾਅਰੇ ਲਗਾਏ।
ਭਾਈ ਰਣਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ, “ਸੂਬਾ ਸਰਹੰਦ ਵਰਗੇ ਪੁਲਿਸ ਅਧਿਕਾਰੀਆਂ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਬੇਦਰਦੀ ਨਾਲ ਹੱਤਿਆ ਕੀਤੀ। ਅਸੀਂ ਕਿਸੇ ਵੀ ਹਾਲਤ ਵਿਚ ਐਸੇ ਵਿਅਕਤੀਆਂ ਦੇ ਭੋਗ ਪੈਂਣ ਨਹੀਂ ਦੇਵਾਂਗੇ। ਇਹ ਸਾਡੇ ਸ਼ਹੀਦਾਂ ਦੀ ਬੇਅਦਬੀ ਹੈ।”
Posted By:
5aab.media
Leave a Reply