ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਹੈ, ਉਡਣ ਵਾਲੇ ਨੂੰ ਅਸਮਾਨ ਤੇ ਸਾਨੂੰ ਇਹ ਦੋਵੇਂ ਚਾਹੀਦੇ ਨੇ !

ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਹੈ,  ਉਡਣ ਵਾਲੇ ਨੂੰ ਅਸਮਾਨ ਤੇ ਸਾਨੂੰ ਇਹ ਦੋਵੇਂ ਚਾਹੀਦੇ ਨੇ !

ਇਹ ਸਿਰਫ਼ ਲਫ਼ਜ਼ ਨਹੀਂ, ਦੀਪ ਸਿੱਧੂ ਦਾ ਮਹਿਜ ਇੱਕ ਡਾਇਲਾਗ ਨਹੀਂ, ਇੱਕ ਸਿੱਖ ਦੀ ਅੰਤਰ ਆਤਮਾ ਦੀ ਚੜ੍ਹਦੀ ਕਲਾ ਦੀ ਅਵਾਜ਼ ਹੈ । ਅਸੀਂ ਓਹ ਹਾਂ ਜੋ ਧਰਤੀ ਨਾਲ ਵੀ ਜੁੜੇ ਹੋਏ ਹਾਂ ਤੇ ਅਸਮਾਨ ਦੀਆਂ ਬੁਲੰਦੀਆਂ ਛੂਹਣਾ ਵੀ ਜਾਣਦੇ ਹਾਂ । ਇਸ ਲਈ ਅਸਾਂ ਕੋਈ ਵੀ ਪਿੜ ਖਾਲੀ ਨਹੀਂ ਛੱਡਣਾ ਹਰ ਥਾਂ ਜੂਝਣਾ ਹੈ । ਜੂਝਣਾ ਹੀ ਜ਼ਿੰਦਗੀ ਹੈ ! ਚੜਦੀ ਕਲਾ ਹੈ ! ਨਹੀ ਤੇ ਮੋਇਆਂ ਦੀਆਂ ਬਰਸੀਆਂ ! ਦੀਪ ਸਿੱਧੂ ਵੀਰ ਦੇ ਬੋਲ ਸਨ ਕਿ ਜਿੰਨਾਂ ਅਸੀਂ ਜੰਗ ਦੇ ਮੈਦਾਨ ਵਿੱਚ ਤਕੜੇ ਆਂ ਓਨੇ ਹੀ ਟੇਬਲ ਟਾਕ ਚ, ਤਕੜੇ ਹੋਵਾਂਗੇ ਤਾਂ ਗੱਲ ਬਣਨੀ ਹੈ ! ਟੇਬਲ ਟਾਕ ਤੇ ਬੇਬਾਕ ਹਾਜ਼ਰ ਜਵਾਬੀ ਦਾ ਨਤੀਜਾ ਹੈ ਕਿ ਇੱਕ ਨੂੰ ਸਾਜ਼ਿਸ਼ ਤਹਿਤ ਸ਼ਹੀਦ ਕਰ ਦਿੱਤਾ ਗਿਆ ਤੇ ਦੂਜੇ ਨੂੰ ਪੰਜਾਬ ਨਿਕਾਲਾ ਦੇ ਕਿ ਡਿਬਰੂਗੜ ਭੇਜ ਦਿੱਤਾ ਗਿਆ !
 

ਖਾਲਸਾ ਜੀ ਕੋਈ ਕੁਹ ਵੀ ਕਹੇ ਅਸੀਂ ਇਸ ਨੂੰ ਗੁਰੂ ਦੀ ਕਲਾ ਸਮਝਦੇ ਹਾਂ ਕਿ ਸਾਡੇ ਬੰਦੀ ਸਿੰਘ ਹੀ ਸਾਡੇ ਅੱਜ ਦੇ ਅਸਲ ਪਰਚਾਰਿਕ ਹਨ ! ਬਾਕੀ ਸੱਭ ਰੋਟੀਆਂ ਕਾਰਣ ਪੂਰੇ ਤਾਲ ਵਾਲੇ ਪੰਥ ਦੋਖੀ ! ਬੰਦੀ ਸਿੰਘਾਂ ਦਾ ਜੇਲਾਂ ਚ, ਹੋਣਾ ਕਰਤੇ ਦੀ ਰਜ਼ਾ ਏ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਗੁਲਾਮੀ ਨੂੰ ਮਹਿਸੂਸ ਕਰ ਯੂਨਾਈਟ ਹੋ ਰਹੀਆਂ ਹਨ । ਸਾਡੀ ਨਵੀਂ ਪੀੜੀ ਭਲੀਭਾਂਤ ਜਾਣੂ ਹੋ ਚੁੱਕੀ ਹੈ ਕਿ ਹਾਰੇ ਹੋਏ ਬੇਅੰਤੇ ਬੁੱਚੜ ਦੇ ਪੋਤੇ ਕੋਲ਼ ਵਜ਼ਾਰਤ ਹੈ ਤੇ ਲੱਖਾਂ ਗੁਰੂ ਰੂਪ ਸੰਗਤਾਂ ਦੇ ਫ਼ਤਵੇ ਨਾਲ ਜਿੱਤਿਆ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜੇਲ ਦੀਆਂ ਸਲਾਖਾਂ ਪਿੱਛੇ ਹੈ । ਅਜੋਕੇ ਸਮੇਂ ਦਾ ਭਾਉ ਅੰਮ੍ਰਿਤਪਾਲ ਸਿੰਘ ਵੱਡਾ ਪ੍ਰਚਾਰਕ ਹੈ ਜੋ ਜੇਲ ਵਿਚ ਬੈਠਾ ਨੌਜਵਾਨੀ ਵਿੱਚ ਗੁਲਾਮੀ ਬਾਰੇ ਚੇਤਨਤਾ ਪੈਦਾ ਕਰ ਰਿਹਾ ਹੈ ! ਨਵੀਂ ਪੀੜੀ ਹੋਂਦ ਦੀ ਲੜਾਈ ਬਾਰੇ ਜਾਣ ਚੁੱਕੀ ਹੈ।
 

ਮੁੱਖ ਮੁੱਦੇ:
  • ਬੰਦੀ ਸਿੰਘਾਂ ਦੀ ਰਿਹਾਈ
  • ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਕੈਦ ਵਿਰੁੱਧ ਜਾਗਰੂਕਤਾ
  • ਪੰਥਕ ਰਾਜਨੀਤੀ ਦੀ ਮੁੜ ਸਥਾਪਨਾ
  • ਰੋਟੀਆਂ ਕਾਰਣ ਰਾਜਨੀਤੀ ਕਰਨ ਵਾਲਿਆਂ ਦਾ ਵਿਰੋਧ

ਬੰਦੀ ਸਿੰਘਾਂ ਦੀ ਜੇਲਾਂ ਚ, ਬੈਠਿਆਂ ਦੀ ਤੱਪਸਿਆ ਹੈ ਕਿ ਬਾਪੂ ਸੂਰਤ ਸਿੰਘ ਜੀ , ਭਾਈ ਗੁਰਬਖ਼ਸ਼ ਸਿੰਘ, ਵੀਰ ਦੀਪ ਸਿੱਧੂ ਤੋਂ ਬਾਅਦ ਹੁਣ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਸਾਥੀ ਸਿੰਘ ਸੰਘਰਸ਼ ਲੜ ਰਹੇ ਨੇ ! ਵੀਰ ਸੰਦੀਪ ਸਿੰਘ ਸੰਨੀ ਵੀ ਇਸੇ ਸੰਘਰਸ਼ ਦਾ ਇੱਕ ਅਹਿਮ ਪਾਤਰ ਹੈ ! ਕੌਮੀ ਯੋਧਾ ਹੈ, ਜਿਸ ਨੇ ਅਨੇਕਾਂ ਘਰਾਂ ਦੇ ਚਿਰਾਗ਼ ਬੁਝਾਉਣ ਵਾਲੇ ਦੁਸ਼ਟ ਸੂਬੇ ਸਰਹੰਦ ਨੂੰ ਸੋਧਾ ਲਾਇਆ ਤੇ ਸੂਰੀ ਵਰਗੇ ਨੀਚ ਬਿਰਤੀ ਵਾਲੇ ਜਾਨਵਰ ਦਾ ਵੱਦ ਕੀਤਾ । ਹੁਣ ਵਾਰੀ ਕੌਮ ਦੀ ਏ ਕਿ ਕਿਸ ਤਰਾਂ ਇਸ ਕੌਮੀ ਪਰਿਵਾਰ ਨਾਲ ਡੱਟ ਕਿ ਖੜਨਾ ਹੈ । ਸ੍ਰੀ ਤਰਨਤਾਰਨ ਸਾਹਿਬ ਤੇ ਸ੍ਰੀ ਖਡੂਰ ਸਾਹਿਬ ਦੀ ਪਾਵਨ ਧਰਤੀ ਦੇ ਮਝੈਲ ਸਦਾ ਹੀ ਪੰਥ ਦੀ ਰਹਿ ਰੱਖਦੇ ਆਏ ਨੇ ਤੇ ਇਸ ਵਾਰ ਵੀ ਰਾਜੇ ਵੜਿੰਗ ਨੂੰ ਇਹ ਦੱਸਣਗੇ ਕਿ ਅਸੀਂ ਖਾਲਿਸਤਾਨੀ ਸੀ, ਹਾਂ, ਤੇ ਰਹਾਂਗੇ ! ਕਿੰਓਕਿ ਹਾਢੇ ਵਡੇਰੇ ਬਾਬਾ ਗਰਜਾ ਸਿੰਘ ਜੀ ਤੇ ਬੋਤਾ ਸਿੰਘ ਜੀ ਇਸ ਧਰਤੀ ਤੇ ਚਿਰੋਕਣਾ ਰਾਜ ਸਥਾਪਤ ਕਰ ਚੁੱਕੇ ਹਨ । 
 

ਵੀਰੋ ਚਹੀਦਾ ਤੇ ਇਹ ਹੈ ਐਸੇ ਸਮੇਂ ਸਮੂਹ ਪੰਥ ਇੱਕ ਜੁੱਟ ਹੋ ਕਿ ਹੰਭਲਾ ਮਾਰੇ ! ਸਮੂਹ ਪੰਥਕ ਜਥੇਬੰਦੀਆਂ, ਦਲ ਪੰਥ , ਸਿੰਘ ਸਭਾਵਾਂ, ਮਿਸ਼ਨਰੀ, ਟਕਸਾਲੀ , ਨਿਹੰਗ ਸਿੰਘ, ਰਾਗੀ, ਢਾਡੀ, ਪ੍ਰਚਾਰਕ ਤੇ ਪੰਥਕ ਪੱਤਰਕਾਰ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦਾ ਡੱਟ ਕੇ ਸਾਥ ਦੇਣ ! ਉਪਰੋਕਤ ਜਥੇਬੰਦੀਆਂ ਚੋ, ਜੋ ਡੱਟ ਕਿ ਪੰਥ ਵਾਲੇ ਪਾਸੇ ਨਹੀਂ ਖੜਦਾ ਉਸ ਗਦਾਰ ਦਾ ਦੇਸਾਂ ਵਿਦੇਸ਼ਾਂ ਵਿੱਚ ਡੱਟ ਕੇ ਵਿਰੋਧ ਕੀਤਾ ਜਾਵੇ ! ਉਸ ਰੋਟੀਆਂ ਕਾਰਣ ਪੂਰੇ ਤਾਲ ਵਾਲੇ ਦਾ ਦੇਸ਼ਾ ਵਿਦੇਸ਼ਾਂ ਵਿੱਚ ਮੁਕੰਮਲ ਬਾਈਕਾਟ ਕੀਤਾ ਜਾਵੇ ਬੱਸ ! ਜੇ ਇਹਨਾ ਔਖੇ ਵੇਲੇ ਕੌਮ ਵੱਲ ਨਹੀਂ ਖੜਨਾ ਫੇ ਇਹਨਾਂ ਦਾ ਪ੍ਰਚਾਰ ਰੱਗੜ ਕੇ ਫੋੜਿਆਂ ਤੇ ਨਹੀਂ ਲਾਉਣਾ ਕੌਮ ਨੇ ! 
 

ਬਾਕੀ ਗੁਰੂ ਪਿਆਰਿਓ ਭਗੌੜੇ ਅਕਾਲੀ ਦਲ ਬਾਦਲ ਬਾਰੇ ਕੌਮ ਨੂੰ ਕੁਹ ਦੱਸਣ ਦੀ ਲੋੜ ਨਹੀਂ ਹਰ ਸਿੱਖ ਇਹਨਾਂ ਦੀਆਂ ਪੰਥ ਵਿਰੋਧੀ ਨੀਤੀਆਂ ਤੋਂ ਜਾਣੂ ਹੈ । ਜਦੋਂ ਇਹਨਾਂ ਦੇ ਹੱਥ ਪੱਲੇ ਕੱਖ ਨੀ ਹੁੰਦਾ ਫਿਰ ਪੰਥ ਚੇਤੇ ਆ ਜਾਂਦਾ ! ਉੱਨੀ ਸੌ ਅਠੱਤਰ ਤੋਂ ਲੈ ਕੇ ਬਰਗਾੜੀ ਕੋਟਕਪੂਰੇ ਦਾ ਇਤਿਹਾਸ ਸੱਭ ਦੇ ਸਾਹਮਣੇ ਹੈ ! ਇੱਕ ਪਾਸੇ ਜਥੇਦਾਰ ਹਵਾਰੇ ਨੂੰ ਕਾਤਲ ਦੱਸੀ ਜਾਣਾ ਦੂਜੇ ਭਾਈ ਰਾਜੋਆਣੇ ਦੀ ਭੈਣ ਨੂੰ ਚੋਣ ਲੜਾਈ ਜਾਣਾ ਮਾਰੀ ਮੱਤ ਦੀ ਨਿਸ਼ਾਨੀ ਏ ! ਵੀਰੋ ਧਰਮੀ ਫੌਜੀ ਸਾਡੇ ਸਤਕਾਰਯੋਗ ਜਿੰਓਦੇ ਸ਼ਹੀਦ ਹਨ ਬੜੀ ਵੱਡੀ ਕੁਰਬਾਨੀ ਹੈ ਸੱਭ ਕੁਹ ਤਿਆਗ ਪੰਥ ਵੱਲ ਤੁਰ ਪੈਣਾ ! ਪਰ ਇਹ ਸਿੰਘ ਚਾਰ ਦਹਾਕੇ ਕਿੰਓ ਵਿਸਰੇ ਰਹੇ ਹੁਣ ਕਿੰਓ ਚੇਤੇ ਆਏ ਜਦੋਂ ਬਾਦਲ ਦੱਲ ਆਪਣਾ ਅਧਾਰ ਗਵਾ ਚੁੱਕਾ ਹੈ ! ਕੋਈ ਵੀ ਸਿੱਖ ਧਰਮੀ ਫੌਜੀਆਂ ਦਾ ਕਦਾਚਿੱਤ ਵਿਰੋਧ ਨਹੀਂ ਕਰ ਸਕਦਾ ! ਵਿਰੋਧ ਪੰਥਕ ਰਵਾਇਤਾਂ ਤੋਂ ਭਗੌੜੇ ਅਕਾਲੀ ਦਲ ਦਾ ਹੈ !
 

ਸੋ “ਅਕਾਲੀ ਦਲ ਵਾਰਿਸ ਪੰਜਾਬ ਦੇ” ਜਰਮਨ ਤੋ ਸਮੂਹ ਸੇਵਾਦਾਰਾਂ ਵੱਲੋਂ ਪੰਥ ਅਤੇ ਹਲਕਾ ਤਰਨਤਾਰਨ ਸਾਹਿਬ ਤੇ ਵੋਟਰਾਂ ਨੂੰ ਅਪੀਲ ਹੈ ਕਿ ਵੱਧ ਤੇ ਵੱਧ ਵੋਟਾਂ ਪਾ ਕਿ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਨੂੰ ਜਿਤਾਓ ! ਜੋ ਪੰਥ ਦੇ ਸਾਂਝੇ ਉਮੀਦਵਾਰ ਹਨ ! ਇਹ ਪੰਥ ਦੀ ਵਕਾਰੀ ਸੀਟ ਹੈ ਜਿੱਥੋਂ ਪੰਥਕ ਰਾਜਨੀਤੀ ਦਾ ਮੁੱਢ ਬੱਝਣਾ ਹੈ ! ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ !


ਅਕਾਲੀ ਦਲ ਵਾਰਿਸ ਪੰਜਾਬ ਦੇ !
 

ਜਗਤਾਰ ਸਿੰਘ ਮਾਹਲ
ਮੁੱਖ ਸੇਵਾਦਾਰ 
ਜਰਮਨ 


Posted By: 5aab.media