Chess: 16 ਸਾਲ ਦੇ ਸਾਹਿਬ ਸਿੰਘ ਬਣੇ ਭਾਰਤ ਦੇ ਨਵੇਂ ਇੰਟਰਨੈਸ਼ਨਲ ਮਾਸਟਰ (IM)
- ਖੇਡ
- 07 Jun,2025
16 ਸਾਲ ਦੇ ਸਾਹਿਬ ਸਿੰਘ ਬਣੇ ਭਾਰਤ ਦੇ ਨਵੇਂ ਇੰਟਰਨੈਸ਼ਨਲ ਮਾਸਟਰ (IM)
ਇਸ ਗੌਰਵਸ਼ਾਲੀ ਸਮੇਂ ਦੀ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਹਿਬ ਸਿੰਘ ਹੁਣ ਭਾਰਤ ਦੇ ਨਵੇਂ ਇੰਟਰਨੈਸ਼ਨਲ ਮਾਸਟਰ (IM) ਬਣ ਚੁੱਕੇ ਹਨ!
ਸਾਹਿਬ ਨੇ ਆਪਣਾ ਤੀਜਾ ਅਤੇ ਅੰਤਿਮ IM NORM ਦੁਬਈ ਵਿੱਚ ਹੋ ਰਹੇ ਪ੍ਰਸਿੱਧ Dubai Open ਟੂਰਨਾਮੈਂਟ ਵਿੱਚ ਪ੍ਰਾਪਤ ਕੀਤਾ।
ਇਹ ਸਫਲਤਾ ਕੌਮੀ ਪੱਖੋਂ ਵੀ ਵਿਸ਼ੇਸ਼ ਮਹੱਤਵ ਰੱਖਦੀ ਹੈ, ਕਿਉਂਕਿ ਸਾਹਿਬ ਇੰਟਰਨੈਸ਼ਨਲ ਮਾਸਟਰ ਬਣਨ ਵਾਲੇ ਪਹਿਲੇ ਸਿੱਖ ਖਿਡਾਰੀ ਹਨ। ਇਹ ਇਤਿਹਾਸਕ ਉਪਲਬਧੀ ਨਿਰੰਦੇਸ਼ ਉਨ੍ਹਾਂ ਦੀ ਮਹਿਨਤ ਅਤੇ ਕਾਬਲੀਅਤ ਨੂੰ ਦਰਸਾਉਂਦੀ ਹੈ ਅਤੇ ਦੇਸ਼ ਭਰ ਦੇ ਨੌਜਵਾਨ ਸ਼ਤਰੰਜ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਹੈ।
IM ਦਾ ਖਿਤਾਬ ਹਾਸਲ ਕਰਨ ਲਈ ਖਿਡਾਰੀ ਨੂੰ ਤਿੰਨ IM NORM ਪ੍ਰਾਪਤ ਕਰਨੇ ਪੈਂਦੇ ਹਨ ਅਤੇ FIDE ਰੇਟਿੰਗ 2400 ਤੋਂ ਉਪਰ ਜਾਣੀ ਲਾਜ਼ਮੀ ਹੁੰਦੀ ਹੈ—ਇਹ ਦੋਵੇਂ ਮੀਲ ਪੱਥਰ ਸਾਹਿਬ ਨੇ ਕਾਬਲ-ਏ-ਤਾਰੀਫ਼ ਢੰਗ ਨਾਲ ਪੂਰੇ ਕੀਤੇ ਹਨ। ਕੋਈ ਸਪਾਂਸਰਸ਼ਿਪ ਨਾ ਹੋਣ ਦੇ ਬਾਵਜੂਦ ਇਹ ਯਾਤਰਾ ਆਸਾਨ ਨਹੀਂ ਸੀ।
ਸਾਹਿਬ ਸਿੰਘ ਨੇ 7 ਸਾਲ ਦੀ ਉਮਰ ਤੋਂ ਸ਼ਤਰੰਜ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਇਸ ਵਿਚ ਰੂਚੀ ਨੂੰ ਵੇਖ ਕੇ ਉਸਦੇ ਪਿਤਾ ਨੇ ਪੂਰਾ ਸਾਥ ਦਿੰਦੇ ਹੋਏ ਉਸਦੀ ਪ੍ਰਤਿਭਾ ਨੂੰ ਪ੍ਰਫੁੱਲਿਤ ਕਰਨ ਵਿਚ ਸਾਥ ਦਿੱਤਾ।
ਸਾਹਿਬ ਸਿੰਘ ਦੀ ਇਹ IM ਬਣਨ ਦੀ ਯਾਤਰਾ ਮਈ 2023 ਵਿੱਚ SERBIA ਦੇ Rudar GM Tournament ਤੋਂ ਸ਼ੁਰੂ ਹੋਈ, ਜਿੱਥੇ ਉਨ੍ਹਾਂ ਨੇ ਆਪਣਾ ਪਹਿਲਾ IM ਨਾਰਮ ਜਿੱਤਿਆ। ਨਵੰਬਰ 2023 ਵਿੱਚ, ਉਨ੍ਹਾਂ ਨੇ 2400 ਦੀ ਰੇਟਿੰਗ ਰੇਖਾ ਪਾਰ ਕੀਤੀ, ਜਿਸ ਨਾਲ ਉਹ ਭਾਰਤ ਦੇ ਉਭਰਦੇ ਹੋਏ ਸ਼ਤਰੰਜ ਖਿਡਾਰੀਆਂ ਵਿੱਚ ਅੱਗੇ ਆ ਗਏ। ਮਈ 2024 ਵਿੱਚ, ਉਨ੍ਹਾਂ ਨੇ GREECE ਵਿੱਚ ਹੋਏ Piraeus GM Tournament ਵਿੱਚ ਆਪਣਾ ਦੂਜਾ IM ਨਾਰਮ ਅਤੇ ਪਹਿਲਾ GM ਨਾਰਮ ਹਾਸਲ ਕੀਤਾ—ਇਹ ਉਨ੍ਹਾਂ ਦੇ GM ਬਣਨ ਦੇ ਸੁਪਨੇ ਵੱਲ ਇਕ ਵੱਡਾ ਕਦਮ ਸੀ।
ਹੁਣ, ਜਦੋਂ ਉਹ IM ਬਣ ਚੁੱਕੇ ਹਨ, ਉਹ ਆਪਣੀ ਪੂਰੀ ਤਾਕਤ ਅਤੇ ਧਿਆਨ GM ਨਾਰਮ ਅਤੇ GM ਰੇਟਿੰਗ ਵੱਲ ਕੇਂਦਰਤ ਕਰ ਰਹੇ ਹਨ।
ਸਾਹਿਬ ਦੀ ਯਾਤਰਾ ਭਾਰਤ ਦੇ ਅਗਲੀ ਪੀੜ੍ਹੀ ਦੇ ਸ਼ਤਰੰਜ ਖਿਡਾਰੀਆਂ ਦੀ ਸੰਭਾਵਨਾ, ਲਗਨ ਅਤੇ ਟੈਲੰਟ ਦੀ ਇਕ ਰੌਸ਼ਨ ਮਿਸਾਲ ਹੈ। ਇਹ ਯਾਤਰਾ ਕੱਚੇ ਟੈਲੰਟ, ਮਿਹਨਤ, ਮਨੋਬਲ ਅਤੇ ਅੰਤਰਰਾਸ਼ਟਰੀ ਮੰਚ 'ਤੇ ਨਿਰੰਤਰ ਸੁਧਾਰ ਦੀ ਲਗਾਤਾਰ ਕੋਸ਼ਿਸ਼ ਦੀ ਦਾਸਤਾਨ ਹੈ।
ਇਸ ਵੇਲੇ ਸਾਹਿਬ ਸਿੰਘ GM SWAYAMS MISHRA ਕੋਲ਼ੋਂ ਕੋਚਿੰਗ ਲਈ ਰਹੇ ਹਨ।
Posted By:
5aab.media
Leave a Reply