ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ।।
- ਸੰਤ ਸਿਪਾਹੀ
- 28 Oct,2025
ਸ੍ਰੀ ਵਾਹਿਗੁਰੂ ਜੀ ਕੀ ਫਤਿਹ।।
ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ।।
ਗੁਰਬਾਣੀ ਦਾ ਫੁਰਮਾਣ ਹੈ, ਜਿਸਦੀ ਜਮੀਰ ਜਿਉਂਦੀ ਹੈ ਉਸਨੂੰ ਜਾਗਦੀਆਂ ਜਮੀਰਾਂ ਵਾਲੇ ਤੇ ਜਿਹਨਾਂ ਦੀ ਜਮੀਰ ਮਰ ਗਈ ਉਹਨਾਂ ਦੇ ਸਾਥੀ ਮਰੀਆਂ ਜਮੀਰਾਂ ਵਾਲੇ ਹੋਣਗੇ। ਦੀਪ ਸਿੱਧੂ ਨੇ ਨੌਜਵਾਨੀ ਦੀ ਜਮੀਰ ਇਤਨੀ ਜਗਾਈ ਕਿ ਕਾਫਲਾ ਵਧਦਾ ਹੀ ਗਿਆ। ਭਾਊ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਡਿਬਰੂਗੜ੍ਹ ਕੈਦ ਕਰ ਦਿੱਤਾ ਲੋਕਾਂ ਆਖਿਆ। ਜਦੋਂ ਉਹ ਬਾਹਰ ਸੀ ਤੇ ਕਾਫਲਾ ਬਹੁਤ ਲੰਮਾ ਸੀ ਪਰ ਜਿਉਂ ਹੀ ਜੇਲ੍ਹ ਗਿਆ ਲੋਕ ਡਰ ਗਏ, ਇਹ ਤੇ ਦਿਖਾਵੇ ਵਾਲੇ ਸਨ। ਅਖੀਰ ਸਮਾਂ ਆਇਆ ਜਾਗਦੀ ਜਮੀਰ ਦਾ ਸਬੂਤ ਦੇਣ ਦਾ ਵੋਟਾਂ ਦੀ ਗਿਣਤੀ ਕਈ ਲੱਖਾਂ ਤੋਂ ਪਾਰ ਹੋ ਗਈ।
ਜਾਗਦੀਆਂ ਜਮੀਰਾਂ ਦਾ ਵਾਲਿਆਂ ਦਾ ਇਕ ਹੀਰੋ ਜਿਸਦੇ ਨਕਸ਼ੇ ਕਦਮਾਂ ਤੇ ਚੱਲ ਕੇ ਭਾਈ ਅਮ੍ਰਿਤਪਾਲ ਸਿੰਘ ਕੌਮ ਵਿਚ ਪ੍ਰਵਾਨ ਚੜ੍ਹਿਆ ਉਧਰੋਂ ਦੂਜੇ ਪਾਸੇ ਜਾਗਦੀ ਜਮੀਰ ਵਾਲਾ ਸੂਰਮਾ ਜਿਸਨੇ ਪਹਿਲਾਂ ਸੂਰੀ ਜਿਹੇ ਸਮਾਜ ਵਿਚਲੇ ਗੰਦ ਨੂੰ ਸਾਫ ਕੀਤਾ ਤੇ ਫਿਰ ਸੂਬਾ ਸਰਹੰਦ ਵਰਗੇ ਬੁੱਚੜ ਨੂੰ ਉਸਦੀ ਬਣਦੀ ਸਜਾ ਦਿੱਤੀ। ਕੌਮ ਨੇ ਸੰਦੀਪ ਸਿੰਘ ਸੰਨੀ ਸੂਰਮਾ ਪ੍ਰਵਾਨ ਕਰ ਲਿਆ। ਉਸੇ ਦੇ ਨਕਸ਼ੇ ਕਦਮਾਂ ਤੇ ਚਲਦਾ ਸੰਦੀਪ ਸਿੰਘ ਜੰਮਣ ਵਾਲੀ ਕੁੱਖ ਵਿਚੋਂ ਜਨਮਿਆ ਮਨਦੀਪ ਸਿੰਘ ਅੱਜ ਚੋਣ ਮੈਦਾਨ ਵਿਚ ਉਤਰਿਆ, ਪਹਿਲੇ ਹੀ ਦਿਨ ਮਝੈਲਾਂ ਵਾਲੀ ਸਿੱਧੀ ਬੋਲੀ ਚ ਕਹਿ ਗਿਆ ਭਾਈ! ਮੈਂ ਤੇ ਸੰਤ ਜਰਨੈਲ ਸਿੰਘ ਦੇ ਮਾਰਗ ਦਰਸ਼ਨ ਤੇ ਚੱਲਣ ਵਾਲਾ ਬੰਦਾ ਜਿਹਨੇ ਵੋਟ ਪਾਉਣੀ ਪਾਇਓ ਜਿਹਨੇ ਨਹੀਂ ਪਾਉਣੀ ਨਾ ਪਾਇਓ। ਕੱਲ੍ਹ ਨੂੰ ਉਲਾਮੇ ਜਿਹੇ ਨਾ ਦੇਈ ਜਾਇਓ ਕਿ ਸਾਡੇ ਥਾਣਿਆਂ, ਕਚਹਿਰੀਆਂ ਚ ਕੰਮ ਨਹੀਂ ਕਰਵਾਏ ਕਿਉਂ ਜੁ ਉਥੇ ਕੰਮ ਸਿਰਫ ਰਿਸ਼ਵਤਖੋਰਾਂ ਦੇ ਹੁੰਦੇ ਜਾਗਦੀਆਂ ਜਮੀਰਾਂ ਵਾਲਿਆਂ ਨੂੰ ਉਥੇ ਦਬਾਇਆ ਜਾਂਦਾ। ਤੇ ਜਿਸ ਦਿਨ ਸਭ ਦੀ ਜਮੀਰ ਜਾਗ ਗਈ ਫਿਰ ਤੇ ਤਰਲੇ ਕੱਢਣ ਦੀ ਲੋੜ੍ਹ ਨਹੀਂ ਹੱਕ ਨਾਲ ਕੰਮ ਹੋਣਗੇ। ਤੁਸੀਂ ਆਪਣੀਆਂ ਜਮੀਰਾਂ ਜਗਾਓ ਤੇ ਇਹਨਾਂ ਰਿਸ਼ਵਤਖੋਰਾਂ ਨੂੰ ਅਹੁਦਿਆਂ ਤੋਂ ਫਾਰਗ ਕਰਕੇ ਚੰਗੇ ਲੋਕਾਂ ਦੇ ਹੱਥਾਂ ਵਿਚ ਕੁਰਸੀਆਂ ਦੇਓ।
ਦਸ਼ਮੇਸ਼ ਜੀ ਦਾ ਫੁਰਮਾਨ
‘‘ਇਕ ਰਾਜੁ ਧਰਮ ਇਕ ਦਾਨ ਧਰਮ।। ਇਕ ਭੋਗ ਧਰਮ ਇਕ ਮੋਛ ਧਰਮ।।‘‘ ਪਾਤਸ਼ਾਹ ਆਖਦੇ ਇਕ ਧਰਮ ਰਾਜਨੀਤੀ ਹੈ, ਇਕ ਦਾਨ, ਇਕ ਭੋਗ(ਭਾਵ ਗ੍ਰਹਿਸਤੀ) ਤੇ ਇਕ ਮੋਖ(ਮੁਕਤੀ)। ਖਾਲਸਾ ਧਰਮੀ, ਦਾਨੀ, ਤੇ ਗ੍ਰਹਿਸਥੀ ਖੂਬ ਹੈ, ਪਰ ਰਾਜਨੀਤੀ ਗੰਦਲੀ ਹੋਣ ਕਾਰਨ ਜਿਆਦਾਤਰ ਇਸ ਧਰਮ ਤੋਂ ਪਿਛਾਂਹ ਹੀ ਰਹਿਣਾ ਪਸੰਦ ਕਰਦਾ। ਪਰ ਗੁਰੂ ਦੇ ਹੁਕਮ ਦਾ ਪਾਲਣ ਕਰਨਾ ਵੀ ਖਾਲਸੇ ਦਾ ਧਰਮ ਹੈ। ਸੋ ਤਰਨ ਤਾਰਨ ਸਾਹਿਬ ਵਾਲਿਓ ਤੁਹਾਡੇ ਹਲਕੇ ਵਿਚ ਇਸ ਵਾਰ ਗੁਰੂ ਕਾ ਖਾਲਸਾ ਆਪਣਾ ਰਾਜ ਧਰਮ ਪੂਰਾ ਕਰਨ ਲਈ ਆਇਆ! ਇਹ ਹੁਣ ਤੁਹਾਡਾ ਵੀ ਫਰਜ ਬਣਦਾ ਕਿ ਤੁਸੀਂ ਵੀ ਆਪੋ ਆਪਣਾ ਰਾਜ ਧਰਮ ਪਛਾਣੋ ਤੇ ਜਿੱਤ ਵੀਰ ਮਨਦੀਪ ਸਿੰਘ ਦੀ ਹੋਵੇ।
ਸ੍ਰੀ ਅਕਾਲ ਤਖਤ ਸਾਹਿਬ ਤੋਂ ਮਨਜੂਰੀ ਲੈ ਕੇ ਤੁਰਿਆ ਵੀਰ ਖਰਾ ਸੋਨਾ ਹੈ, ਕਿਉਂ ਜੁ ਪਾਵਨ ਗੁਰਬਾਣੀ ਦਾ ਫੁਰਮਾਨ ਹੈ ‘‘ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ।।‘‘ ਸਾਹਿਬ ਕੇ ਦੀਬਾਣੁ ਵਿਚੋਂ ਖਰਾ ਸਾਬਿਤ ਹੋ ਗਿਆ ਹੁਣ ਸਾਡੀਆਂ ਨੁਕਤਾਚੀਨੀਆਂ ਕਰਨ ਦੀ ਕੋਈ ਤੁਕ ਨਹੀਂ ਬਣਦੀ। ਜਿਸ ਜਿਸ ਵੀ ਪਾਰਟੀ ਨੇ ਜੋ ਆਪਣੇ ਆਪ ਨੂੰ ਪੰਥ ਦੀ ਪਾਰਟੀ ਆਖਦੇ ਹਨ। ਉਹਨਾਂ ਨੇ ਜੇ ਵੀਰ ਮਨਦੀਪ ਸਿੰਘ ਦੇ ਖਿਲਾਫ ਵੋਟਾਂ ਵਿਚ ਭੁਗਤਿਆ ਤਾਂ ਉਹ ਲੋਕ ‘‘ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ।।‘‘ ਸਾਹਿਬ ਦੇ ਦਰਬਾਰ ਵਿਚ ‘‘ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ।।‘‘ ਕਦੇ ਵੀ ਪ੍ਰਵਾਨ ਨਹੀਂ ਚੜਨਗੇ।
ਕਵੀ ਕਾਲੀ ਦਾਸ ਨੇ ਖੂਬ ਲਿਖਿਆ
ਲੋਕੋ ਗਰਜ਼ ਜਹਾਨ ਤੇ ਬੁਰੀ ਡਾਢੀ, ਸਭੋ ਆਪਣੀ ਗਰਜ਼ ਨੂੰ ਲੋੜਦੇ ਨੀ।
ਗਰਜ਼ ਵਾਸਤੇ ਦੇਸ ਪਰਦੇਸ਼ ਫਿਰਦੇ, ਧੀਆਂ ਪੁੱਤਰਾਂ ਲੋਕ ਵਿਛੋੜਦੇ ਨੀ।
ਗਰਜ਼ ਵਾਸਤੇ ਲੜਨ ਭਰਾ ਸਕੇ, ਮਾਂ ਬਾਪ ਦਾ ਸਾਕ ਤਰੋੜਦੇ ਨੀ।
ਗਰਜ਼ ਵਾਸਤੇ ਚੁੱਕਦੇ ਟੋਕਰੀ ਨੂੰ, ਬੰਦੇ ਜਾਨ ਦੀ ਰੱਤ ਨਿਚੋੜਦੇ ਨੀ।
ਗਰਜ਼ ਲਈ ਉਠਾਂਵਦੇ ਸਿਰੀਂ ਮੈਲਾ, ਹੱਥਾਂ ਨਾਲ ਪਿਸ਼ਾਬ ਨੂੰ ਰੋੜ੍ਹਦੇ ਨੀ।
ਗਰਜ਼ ਵਾਸਤੇ ਧਰਮ ਬਰਬਾਦ ਕਰਦੇ, ਗਿੱਚੀ ਕੁੱਕੜੀ ਦੀ ਆਪ ਮਰੋੜਦੇ ਨੀ।
ਕਾਲੀ ਦਾਸ ਕੰਗਾਲ ਦੇ ਕਰਨ ਤਰਲੇ, ਜੇਹੜੇ ਮਾਲਕ ਲੱਖ ਕਰੋੜ ਦੇ ਨੀ।
ਖਾਲਸਾ ਜਿਹੜਾ ਖੁੱਦ ਖੁੱਦਾ ਅਰਬਾਂ ਖਰਬਾਂ ਦਾ ਮਾਲਕ ਏ ਜਦੋਂ ਦੁੱਕੀ ਦੇ ਮੰਤਰੀ ਦੇ ਹਾੜੇ ਕੱਢਦੇ ਆਪਣੇ ਹੱਕਾਂ ਲਈ ਤਾਂ ਕਾਲੀ ਦਾਸ ਦੀਆਂ ਸਤਰਾਂ ਕਾਲੀ ਦਾਸ ਕੰਗਾਲ ਦੇ ਕਰਨ ਤਰਲੇ, ਜੇਹੜੇ ਮਾਲਕ ਲੱਖ ਕਰੋੜ ਦੇ ਨੀ। ਸਮਾਂ ਹੈ ਭਰਾਵੋ ਖੁਦ ਰਾਜ ਭਾਗ ਮਾਣੋ ਜਿਹੜਾ ਲੀਡਰ ਪੰਥ ਦੇ ਖਿਲਾਫ ਭੁਗਤਦਾ ਉਸਨੂੰ ਵੋਟਾਂ ਵਿਚ ਉਸਦੀ ਔਕਾਤ ਦਿਖਾਉਣਾ ਤੁਹਾਡਾ ਫਰਜ ਬਣਦਾ ਤੇ ਪੰਥਕ ਲੀਡਰ ਵੀਰ ਮਨਦੀਪ ਸਿੰਘ ਨੂੰ ਵੋਟਾਂ ਪਾ ਕੇ ਜਿਤਾਉਣਾ ਸਭ ਦੀ ਜਿੰਮੇਵਾਰੀ ਬਣਦੀ।
ਸਤਿ ਕਰਤਾਰ।।
ਸੁਰਜੀਤ ਸਿੰਘ ਜਰਮਨੀ(ਡਾ.)
Posted By:
5aab.media